ਮਹਿਲਾ ਹਾਕੀ: ਭਾਰਤੀ ਮੁਟਿਆਰਾਂ ਦੀ ਦੱਖਣੀ ਕੋਰੀਆ ਹੱਥੋਂ 1-2 ਨਾਲ ਹੋਈ ਹਾਰ

ਖਾਸ ਖ਼ਬਰਾਂ

ਸਿਓਲ ‘ਚ ਭਾਰਤੀ ਮਹਿਲਾ ਹਾਕੀ ਟੀਮ ਦਾ ਦੱਖਣੀ ਕੋਰੀਆ ਖ਼ਿਲਾਫ਼ 5 ਮੈਚਾਂ ਦਾ ਦੌਰਾ ਚੱਲ ਰਿਹਾ ਹੈ। ਇਸ ਦੌਰੇ 'ਤੇ ਲਗਾਤਾਰ ਦੋ ਮੈਚ ਜਿੱਤਣ ਦੇ ਬਾਅਦ ਆਪਣੀ ਲੈਅ ਗੁਆ ਬੈਠੀ ਅਤੇ ਉਸ ਨੂੰ ਤੀਜੇ ਮੈਚ 'ਚ ਮੇਜ਼ਬਾਨ ਦੱਖਣੀ ਕੋਰੀਆ ਦੇ ਹੱਥੋਂ ਵੀਰਵਾਰ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਬਾਵਜੂਦ ਭਾਰਤੀ ਟੀਮ ਪੰਜ ਮੈਚਾਂ ਦੀ ਸੀਰੀਜ਼ 'ਚ 2-1 ਨਾਲ ਅੱਗੇ ਹੈ। ਹੁਣ ਤੱਕ ਭਾਰਤ ਦੇ 3 ਮੈਚ ਹੋ ਚੁਕੇ ਹਨ ਜਿਨ੍ਹਾਂ ਵਿਚ ਪਹਿਲੇ 2 ਮੈਚ ਭਾਰਤੀ ਟੀਮ ਨੇ ਕ੍ਰਮਵਾਰ 1-0 ਅਤੇ ਦੂਜਾ ਮੈਚ 3-2 ਦੇ ਫਰਕ ਨਾਲ ਜਿਤਿਆ ਹੈ। ਸੀਰੀਜ਼ ਦਾ ਚੌਥਾ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ।

ਮੈਚ ਦੇ ਤਿੰਨੇ ਗੋਲ ਪਹਿਲੇ 16 ਮਿੰਟ 'ਚ ਚਾਰ ਮਿੰਟ ਦੇ ਵਕਫੇ 'ਚ ਹੋਏ। ਸਿਊਲ ਦੀ ਚਿਓਨ ਨੇ 12ਵੇਂ ਮਿੰਟ 'ਚ ਹੀ ਕੋਰੀਆ ਨੂੰ ਬੜ੍ਹਤ ਦਿਵਾ ਦਿੱਤੀ। ਯੁਰਿਮ ਲੀ ਨੇ 14ਵੇਂ ਮਿੰਟ 'ਚ ਸਕੋਰ 2-0 ਕਰ ਦਿੱਤਾ। ਭਾਰਤ ਨੇ ਵਾਪਸੀ ਕਰਦੇ ਹੋਏ 16ਵੇਂ ਮਿੰਟ 'ਚ ਆਪਣਾ ਗੋਲ ਕੀਤਾ। ਪਰ ਇਸ ਤੋਂ ਬਾਅਦ ਭਾਰਤੀ ਟੀਮ ਬਰਾਬਰੀ ਦਾ ਗੋਲ ਨਾ ਕਰ ਸਕੀ। ਭਾਰਤ ਦਾ ਇਕਮਾਤਰ ਗੋਲ ਲਾਲਰੇਮਸਿਆਮੀ ਨੇ ਕੀਤਾ। ਮੈਚ ਦੇ ਤੀਜੇ ਅਤੇ ਚੌਥੇ ਕੁਆਰਟਰ 'ਚ ਕੋਈ ਗੋਲ ਨਹੀਂ ਹੋਇਆ। ਕੋਰੀਆਈ ਗੋਲਕੀਪਰ ਹੈਬਿਨ ਜੁੰਗ ਨੇ ਕੁਝ ਹੋਰ ਚੰਗੇ ਬਚਾਅ ਕਰਕੇ ਭਾਰਤ ਨੂੰ ਬਰਾਬਰੀ ਦਾ ਗੋਲ ਕਰਨ ਤੋਂ ਰੋਕ ਦਿੱਤਾ। ਪਹਿਲੇ ਕੁਆਰਟਰ ਤੱਕ ਦੱਖਣੀ ਕੋਰੀਆ ਦੀ ਟੀਮ ਭਾਰਤੀ ਟੀਮ ‘ਤੇ ਪੁੱਰੀ ਤਰ੍ਹਾਂ ਹਾਵੀ ਰਹੀ। 5 ਮੈਚਾਂ ਦੀ ਇਸ ਲੜੀ ‘ਚ ਭਾਰਤ ਨੇ 2 ਮੈਚ ਅਤੇ ਦੱਖਣੀ ਕੋਰੀਆ ਨੇ 1 ਮੈਚ ‘ਚ ਜਿੱਤ ਹਾਸਿਲ ਕੀਤੀ ਹੈ।

ਭਾਰਤੀ ਮਹਿਲਾਵਾਂ ਹੁਣ 5 ਮੈਚਾਂ ਦੀ ਇਸ ਲੜੀ ਦਾ ਅਗਲਾ(ਚੋਥਾ) ਮੈਚ 9 ਮਾਰਚ ਨੂੰ ਦੱਖਣੀ ਕੋਰੀਆ ਖ਼ਿਲਾਫ ਸਿਓਲ ਵਿਚ ਖੇਡੇਗੀ। ਇਹ ਮੈਚ ਭਾਰਤ ਲਈ ਨਿਰਣਾਇਕ ਮੈਚ ਸਾਬਿਤ ਹੋ ਸਕਦਾ ਹੈ। ਇਸ 5 ਮੈਚਾਂ ਦੀ ਲੜੀ ‘ਤੇ ਕਬਜਾ ਕਰਨ ਲਈ ਭਾਰਤੀ ਮਹਿਲਾਵਾਂ ਨੂੰ ਇਕ ਮੈਚ ਹੋਰ ਜਿੱਤਣ ਦੀ ਜਰੂਰਤ ਹਟ ਅਤੇ ਦੱਖਣੀ ਕੋਰੀਆ ਨੂੰ ਲੜੀ ਜਿੱਤਣ ਲਈ 2 ਹੋਰ ਮੈਚ ਲਗਾਤਾਰ ਜਿਤਣੇ ਪੈਣਗੇ।

ਪਰ ਭਾਰਤੀ ਮੁਟਿਆਰਾਂ ਦੇ ਹੌਂਸਲੇ ਨੂੰ ਦੇਖਦਿਆਂ ਦੱਖਣੀ ਕੋਰੀਆ ਦੀ ਮੁਟਿਆਰਾਂ ਨੂੰ ਲਗਾਤਾਰ 2 ਮੈਚ ਹੋਰ ਜਿਤਣੇ ਔਖੇ ਹੀ ਹੋਣਗੇ। ਹੁਣ ਅਗਲੇ ਮੈਚ ‘ਚ ਦੇਖਣਾ ਹੋਵੇਗਾ ਕਿ ਭਾਰਤੀ ਮੁਟਿਆਰਾਂ ਜਿੱਤਣ ਲਈ ਕੀ ਰਣਨੀਤੀ ਅਪਣਾਉਂਦੀ ਹੈ।