ਮਲੇਰਕੋਟਲਾ 'ਚ ਖੁਸ਼ੀਆਂ ਨਾਲ ਮਨਾਇਆ ਜਾਵੇਗਾ ਈਦ ਦਾ ਤਿਉਹਾਰ

ਰਿਆਸਤੀ ਸ਼ਹਿਰ ਮਲੇਰਕੋਟਲਾ 'ਚ ਅੱਜ ਈਦ ਦਾ ਤਿਉਹਾਰ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ ਜਾਵੇਗਾ। ਇਥੇ ਪੰਜਾਬ ਦੀ ਸਭ ਤੋਂ ਵੱਡੀ ਈਦਗਾਹ ਹੈ, ਤੇ ਪੰਜਾਬ ਦੀ ਸਭ ਤੋਂ ਵੱਧ ਈਦ ਦੀਆਂ ਰੌਣਕਾਂ ਵੀ ਇਸੀ ਸ਼ਹਿਰ 'ਚ ਦੇਖਣ ਨੂੰ ਮਿਲਦੀਆਂ ਹਨ। ਇਸ ਵਾਰ ਵੀ ਬਕਰੀਦ ਜਾ ਫੇਰ ਕਹਿ ਲਈਏ ਈਦ ਉਲ ਅਜਾਹ ਦਾ ਤਿਉਹਾਰ 2 ਤਰੀਕ ਯਾਨੀ ਅੱਜ ਮਨਾਇਆ ਜਾਏਗਾ। ਜਿਸ ਕਰਕੇ ਬਜ਼ਾਰਾਂ 'ਚ ਲੋਕ ਸਮਾਨ ਦੀ ਖਰੀਦਦਾਰੀ ਕਰਦੇ ਨਜ਼ਰ ਆ ਰਹੇ ਹਨ। ਦੁਕਾਨਦਾਰਾਂ ਨੇ ਵੀ ਦੁਕਾਨਾਂ ਨੂੰ ਸਜਾਇਆ ਹੋਈਆਂ ਹਨ। 

ਕਿਉਂਕਿ ਦੁਕਾਨਦਾਰਾਂ ਦੀ ਜ਼ਿਆਦਾ ਵਿਕਰੀ ਇਹਨਾਂ ਦਿਨਾਂ 'ਚ ਹੀ ਹੁੰਦੀ ਹੈ ।ਇਸ ਸਮੇ ਲੋਕਾਂ ਨੇ ਦੱਸਿਆ ਕਿ ਉਹਨਾ ਦੇ ਸਾਲ 'ਚ 2 ਹੀ ਵੱਡੇ ਤਿਉਹਾਰ ਆਉਂਦੇ ਹਨ।ਇੱਕ ਈਦ ਤੇ ਦੂਸਰਾ ਬਕਰੀਦ ਜਿਸ ਨੂੰ ਉਹ ਬਹੁਤ ਖੁਸ਼ੀ ਨਾਲ ਮਨਾਉਂਦੇ ਹਨ। ਈਦ ਦੀ ਨਮਾਜ਼ ਪੜ੍ਹਨ ਤੋਂ ਬਾਅਦ 3 ਦਿਨ ਲਗਾਤਾਰ ਬੱਕਰੇ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਮਲੇਰਕੋਟਲਾ 'ਚ ਈਦ ਦਾ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਕਿਉਂਕਿ ਪੰਜਾਬ 'ਚ ਸਿਰਫ ਮਲੇਰਕੋਟਲਾ ਹੀ ਜ਼ਿਆਦਾ ਮੁਸਲਿਮ ਅਬਾਦੀ ਵਾਲਾ ਸ਼ਹਿਰ ਹੁੰਦਾ ਹੈ। ਦੂਜੇ ਪਾਸੇ ਇਥੇ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ। 

ਪੁਲਿਸ ਦੇ ਨਾਲ-ਨਾਲ ਸੀਆਰਪੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਥਾਣਾ ਇੰਚਾਰਜ ਮਜ਼ੀਦ ਖਾਨ ਨੇ ਦੱਸਿਆ ਕਿ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਤੁਹਾਨੂੰ ਦੱਸ ਦਈਏ ਕਿ ਇਥੇ ਏਸ਼ੀਆ ਦੀ ਸਭ ਤੋਂ ਵੱਡੀ ਈਦਗਾਹ ਹੈ ਤੇ ਘੱਟੋ-ਘੱਟ 30 ਤੋਂ 40 ਹਜ਼ਾਰ ਦੇ ਕਰੀਬ ਲੋਕਾਂ ਦੇ ਆਉਣ ਦੀ ਉਮੀਦ ਲਗਾਈ ਜਾ ਰਹੀ ਹੈ।