ਮਾਂ ਚੁੰਨੀ ਨਾਲ ਰੋਕਦੀ ਰਹੀ ਅੰਕਿਤ ਦਾ ਖੂਨ, ਲੋਕ ਮਦਦ ਕਰਨ ਦੀ ਬਜਾਏ ਖਿੱਚਦੇ ਰਹੇ ਤਸਵੀਰਾਂ

ਦਿੱਲੀ : ਇੱਥੇ ਸੜਕ ਵਿਚਕਾਰ ਇਕ ਲੜਕੇ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਅੰਕਿਤ ਦੀ ਮਾਂ ਸੜਕ 'ਤੇ ਆਪਣੇ ਬੇਟੇ ਦੀ ਜਾਨ ਬਚਾਉਣ ਲਈ ਲੋਕਾਂ ਤੋਂ ਮਦਦ ਮੰਗਦੀ ਰਹੀ ਪਰ ਕੋਈ ਸਾਹਮਣੇ ਨਹੀਂ ਆਇਆ। ਇਸ ਦੌਰਾਨ ਉਸ ਦੀ ਮਾਂ ਉਸ ਦੇ ਗਲੇ 'ਤੇ ਚੁੰਨੀ ਬੰਨ੍ਹ ਕੇ ਖੂਨ ਦਾ ਵਹਾਅ ਰੋਕਣ ਦੀ ਕੋਸ਼ਿਸ਼ ਕਰਦੀ ਰਹੀ। 

ਜਦੋਂ ਉਨ੍ਹਾਂ ਲੋਕਾਂ ਨੇ ਅੰਕਿਤ ਦਾ ਕਤਲ ਕਰ ਦਿੱਤਾ ਅਤੇ ਉਸ ਨੂੰ ਤੜਫਦਾ ਬਾਹਰ ਸੁੱਟ ਦਿੱਤਾ ਤਾਂ ਕਾਫੀ ਦੇਰ ਬਾਅਦ ਉਸ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਅੰਕਿਤ ਦਮ ਤੋੜ ਚੁੱਕਿਆ ਸੀ। ਗ੍ਰਿਫਤਾਰ ਲੜਕੀ ਦੇ ਪਿਤਾ, ਮਾਮਾ ਅਤੇ ਚਾਚਾ ਨੇ ਬਿਆਨ ਦਿੱਤਾ ਕਿ ਉਨ੍ਹਾਂ ਦੀ ਲੜਕੀ ਦੀ ਉਮਰ 20 ਸਾਲ ਹੋ ਗਈ ਸੀ ਅਤੇ ਉਸ ਦਾ ਵਿਆਹ ਕਰਨਾ ਚਾਹੁੰਦੇ ਸਨ। 2 ਰਿਸ਼ਤੇ ਵੀ ਆਏ ਸਨ ਪਰ ਲੜਕੀ ਰਿਸ਼ਤਿਆਂ ਨੂੰ ਠੁਕਰਾ ਦਿੰਦੀ ਸੀ। 

ਹਾਲ 'ਚ ਉਸ ਦੀ ਸਗਾਈ ਤੈਅ ਹੋਈ ਸੀ ਪਰ ਲੜਕੀ ਨੇ ਅੰਕਿਤ ਨਾਲ ਵਿਆਹ ਲਈ ਕਿਹਾ, ਜਿਸ ਨਾਲ ਬਾਪ ਨੇ ਪਹਿਲਾਂ ਭਰਾ ਅਤੇ ਫਿਰ ਸਾਲੇ ਨੂੰ ਬੁਲਾਇਆ, ਫਿਰ ਅੰਕਿਤ ਦਾ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਅੰਕਿਤ ਦਾ ਗੁਆਂਢ 'ਚ ਰਹਿਣ ਵਾਲੀ ਲੜਕੀ ਨਾਲ ਪਿਛਲੇ 2 ਸਾਲਾਂ ਤੋਂ ਦੋਸਤੀ ਸੀ। ਗਰੈਜ਼ੂਏਸ਼ਨ ਦੀ ਪੜ੍ਹਾਈ ਕਰਨ ਵਾਲੀ ਲੜਕੀ ਨਾਲ ਅੰਕਿਤ ਵਿਆਹ ਕਰਨਾ ਚਾਹੁੰਦਾ ਸੀ, ਜਦੋਂ ਕਿ ਲੜਕੀ ਦੇ ਘਰਵਾਲੇ ਇਸ ਗੱਲ ਲਈ ਤਿਆਰ ਨਹੀਂ ਸਨ।

ਉਨ੍ਹਾਂ ਨੇ ਇਸ ਤੋਂ ਪਹਿਲਾਂ ਹੀ ਅੰਕਿਤ ਨੂੰ ਆਪਣੀ ਬੱਚੀ ਤੋਂ ਦੂਰੀ ਬਣਾਉਣ ਲਈ ਕਿਹਾ ਸੀ। ਵੀਰਵਾਰ ਰਾਤ ਅਚਾਨਕ ਹੀ ਉਨ੍ਹਾਂ ਦਾ ਗੁੱਸਾ ਇਸ ਕਦਰ ਭੜਕਿਆ ਕਿ ਉਨ੍ਹਾਂ ਨੇ ਅੰਕਿਤ ਨੂੰ ਘਰੋਂ ਕੁਝ ਦੂਰੀ 'ਤੇ ਹੀ ਫੜਿਆ ਅਤੇ ਕੁੱਟਮਾਰ ਕਰਨ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲਾ ਵੱਢ ਦਿੱਤਾ।