ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਜਰੀਏ ਲੋਕਾਂ ਨੂੰ ਸੰਬੋਧਿਤ ਕਰ ਰਹੇ ਹਨ। ਆਪਣੀ ਗੱਲ ਰੱਖਦੇ ਹੋਏ ਪੀਐਮ ਨੇ ਸਭ ਤੋਂ ਪਹਿਲਾਂ ਦੱਸਿਆ ਕਿ ਇਹ 36ਵਾਂ ਐਪੀਸੋਡ ਹੈ। ਇਹ ਪ੍ਰੋਗਰਾਮ ਦੇਸ਼ ਦੀ ਸਕਾਰਾਤਮਕ ਸ਼ਕਤੀ ਨਾਲ ਜੁੜਣ ਦਾ ਮੌਕੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੀ ਮਨ ਕੀ ਬਾਤ ਹੈ, ਮੇਰੇ ਮਨ ਕੀ ਬਾਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੋਕਾਂ ਦੇ ਸੁਝਾਅ ਦਾ ਖਜਾਨਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕਈ ਗੱਲਾਂ ਮੈਨੂੰ ਪ੍ਰੇਰਨਾ ਦਿੰਦੀਆਂ ਹਨ। ਕਈ ਸੁਝਾਅ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਆਪਣੀ ਗੱਲ ਮੇਰੇ ਤੱਕ ਪਹੁੰਚਾਉਂਦੇ ਹਨ। ਦੇਸ਼ ਦੇ ਕੋਨੇ ਕੋਨੇ ਤੋਂ ਇਹ ਗੱਲ ਮੇਰੇ ਤੱਕ ਪੁੱਜਦੀ ਹੈ। ਤਿੰਨ ਸਾਲ ਦੀ ਇਹ ਯਾਤਰਾ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਨ ਕੀ ਬਾਤ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਹੈ।
ਉਨ੍ਹਾਂ ਨੇ ਕਿਹਾ ਕਿ ਤਿੰਨ ਸਾਲ ਬਾਅਦ ਸਮਾਜ ਦੇ ਵੱਖ ਵੱਖ ਖੇਤਰ ਨਾਲ ਜੁੜੇ ਲੋਕ ਇਸਦਾ ਅੰਦਾਜ਼ਾ ਲਗਾਉਣਗੇ। ਪੀਐਮ ਮੋਦੀ ਨੇ ਕਿਹਾ ਕਿ ਅਨਾਜ ਬਚਾਉਣ ਦੀ ਕੋਸ਼ਿਸ਼ ਵਿੱਚ ਕਈ ਲੋਕ ਪਹਿਲਾਂ ਤੋਂ ਲੱਗੇ ਹਨ। ਉਨ੍ਹਾਂ ਕਿਹਾ ਕਿ ਮੈਂ ਮਹਾਰਾਸ਼ਟਰ ਦੇ ਚੰਦਰਕਾਂਤ ਕੁਲਕਰਣੀ ਦੀ ਗੱਲ ਕਹੀ ਸੀ। ਉਨ੍ਹਾਂ ਨੇ ਸਫਾਈ ਲਈ ਆਪਣੀ ਪੈਨਸ਼ਨ ਦੇ ਦਿੱਤੀ। ਹਰਿਆਣਾ ਦੇ ਸਰਪੰਚ ਦੀ ਇੱਕ ਤਸਵੀਰ ਉੱਤੇ ਸੈਲਫੀ ਵਿਦ ਡਾਟਰ ਇੱਕ ਮੁਹਿੰਮ ਬਣੀ।