ਨਵੀਂ ਦਿੱਲੀ - ਲੋਕ ਸਭਾ ਵਿਚ ਕਾਂਗਰਸ ਮੈਂਬਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਥਿਤ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਅੱਜ ਵੀ ਜ਼ਬਰਦਸਤ ਹੰਗਾਮਾ ਕੀਤਾ ਅਤੇ ਗੱਲ ਨਾ ਸੁਣੇ ਜਾਣ 'ਤੇ ਸਦਨ ਤੋਂ ਵਾਕ ਆਊਟ ਕੀਤਾ। ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਹੋਣ ਤੋਂ ਬਾਅਦ 2 ਵਜੇ ਜਿਵੇਂ ਹੀ ਸ਼ੁਰੂ ਹੋਈ ਤਾਂ ਕਾਂਗਰਸੀ ਮੈਂਬਰਾਂ ਨੇ ਆਪਣੀ ਸੀਟ 'ਤੇ ਖੜ੍ਹੇ ਹੋ ਕੇ ਪ੍ਰਧਾਨ ਮੰਤਰੀ ਤੋਂ ਡਾ. ਸਿੰਘ 'ਤੇ ਕੀਤੀ ਗਈ ।
ਟਿੱਪਣੀ ਲਈ ਮੁਆਫੀ ਮੰਗਣ ਦੀ ਮੰਗ ਕਰਦੇ ਹੋਏ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਆਸਣ ਦੇ ਸਾਹਮਣੇ ਆ ਕੇ 'ਪ੍ਰਧਾਨ ਮੰਤਰੀ ਮੁਆਫੀ ਮੰਗੋ, ਨਿਆਂ ਕਰੋ-ਨਿਆਂ ਕਰੋ' ਦੇ ਨਾਅਰੇ ਲਾਉਣ ਲੱਗੇ। ਡਿਪਟੀ ਸਪੀਕਰ ਐੱਮ. ਥੰਬੀਦੁਰਈ ਨੇ ਮੈਂਬਰਾਂ ਨੂੰ ਹੰਗਾਮਾ ਨਾ ਕਰਨ ਅਤੇ ਸਦਨ ਦੀ ਕਾਰਵਾਈ ਵਿਚ ਹਿੱਸਾ ਲੈਣ ਦੀ ਬੇਨਤੀ ਕੀਤੀ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ।
ਜ਼ੀਰੋ ਕਾਲ ਵਿਚ ਵੀ ਇਸੇ ਮੁੱਦੇ 'ਤੇ ਮੁਲਤਵੀ ਤੋਂ ਬਾਅਦ ਪ੍ਰਸ਼ਨ ਕਾਲ ਸ਼ੁਰੂ ਹੁੰਦੇ ਹੀ ਕਾਂਗਰਸ ਮੈਂਬਰ ਸਦਨ ਦੇ ਵਿਚਕਾਰ ਆ ਗਏ ਅਤੇ 'ਪ੍ਰਧਾਨ ਮੰਤਰੀ ਮੁਆਫੀ ਮੰਗੋ' ਦੇ ਨਾਅਰੇ ਲਾਉਣ ਲੱਗੇ। ਇਸ 'ਤੇ ਚੇਅਰਮੈਨ ਨੇ ਕਿਹਾ ਕਿ ਜਦੋਂ ਬਿਆਨ ਸਦਨ ਵਿਚ ਨਹੀਂ ਦਿੱਤਾ ਗਿਆ ਤਾਂ ਇਥੇ ਮੁਆਫੀ ਮੰਗਣ ਦਾ ਸਵਾਲ ਹੀ ਨਹੀਂ ਉਠਦਾ।
ਹੰਗਾਮਾ ਕਰ ਰਹੇ ਕਾਂਗਰਸੀ ਮੈਂਬਰਾਂ ਨੂੰ ਪ੍ਰਸ਼ਨ ਕਾਲ ਚੱਲਣ ਦੇਣ ਦੀ ਅਪੀਲ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਕੋਈ ਵੀ ਵਿਅਕਤੀ ਮੁਆਫੀ ਨਹੀਂ ਮੰਗੇਗਾ। ਸਦਨ ਵਿਚ ਕੋਈ ਬਿਆਨ ਨਹੀਂ ਦਿੱਤਾ ਗਿਆ।