15 ਜਨਵਰੀ ਨੂੰ ਸੇਨਾ ਦਿਵਸ ਮਨਾਉਣ ਦੀਆਂ ਤਿਆਰੀਆਂ ਵਿੱਚ ਰੁੱਝੇ ਕੁਝ ਜਵਾਨ ਹੈਲੀਕਾਪਟਰ ਤੋਂ ਰੱਸੀ ਨਾਲ ਉੱਤਰਨ ਦੇ ਅਭਿਆਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਅਭਿਆਸ ਦੌਰਾਨ ਹੈਲੀਕਾਪਟਰ ਤੋਂ ਰੱਸੀ ਖੁੱਲ੍ਹ ਗਈ ਤੇ ਜਵਾਨ ਹੇਠਾਂ ਆ ਡਿੱਗੇ। ਹਾਲਾਂਕਿ, ਇਸ ਘਟਨਾ ਵਿੱਚ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਆਈ ਹੈ।
ਇਹ ਮਾਮਲਾ 9 ਜਨਵਰੀ ਦਾ ਦੱਸਿਆ ਜਾ ਰਿਹਾ ਹੈ। ਫ਼ੌਜ ਵੱਲੋਂ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਕਿਸੇ ਵੀ ਜਵਾਨ ਨੂੰ ਮਾਰੂ ਸੱਟਾਂ ਨਹੀਂ ਲੱਗੀਆਂ। ਉਂਝ ਜਵਾਨ ਕਾਫੀ ਉਚਾਈ ਤੋਂ ਡਿੱਗੇ ਸਨ ਪਰ ਸਾਰੇ ਸਹੀ ਸਲਾਮਤ ਹਨ।