ਚੰਡੀਗੜ੍ਹ: ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਗਿਆ ਹੈ। ਬੀਜੇਪੀ ਦੇ ਦੇਵੇਸ਼ ਮੋਦਗਿੱਲ ਨੇ 27 ਵਿੱਚੋਂ 22 ਵੋਟਾਂ ਨਾਲ ਮੇਅਰ ਦੀ ਕੁਰਸੀ ਮੱਲ ਲਈ ਹੈ।
ਮੰਗਲਵਾਰ ਨੂੰ ਕਾਰਪੋਰੇਸ਼ਨ ਵਿੱਚ 27 ਕੌਂਸਲਰਾਂ ਨੇ ਮੇਅਰ ਚੁਣਨ ਵਾਸਤੇ ਵੋਟਾਂ ਪਾਈਆ।
ਇਸ ਦੌਰਾਨ ਬੀਜੇਪੀ ਦੇ ਦੇਵੇਸ਼ ਮੋਦਗਿੱਲ 22 ਵੋਟਾਂ ਲੈ ਕੇ ਮੇਅਰ ਦੀ ਚੋਣ ਜਿੱਤ ਗਏ। ਦੂਜੇ ਪਾਸੇ ਕਾਂਗਰਸ ਦੇ ਦਵਿੰਦਰ ਸਿੰਘ ਬਬਲਾ ਨੂੰ ਸਿਰਫ 5 ਕੌਂਸਲਰਾਂ ਦੀ ਵੋਟ ਮਿਲੀ।