ਮੋਦੀ ਦੇ ਇੱਕ ਫੈਸਲੇ ਨਾਲ ਮੁਕੇਸ਼ ਅੰਬਾਨੀ ਨੂੰ ਹੋਇਆ 504 ਕਰੋੜ ਦਾ ਮੁਨਾਫਾ

ਖਾਸ ਖ਼ਬਰਾਂ

ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਦੀ ਜੀਓ ਕੰਪਨੀ ਨੇ ਤਿਮਾਹੀ ‘ਚ 504 ਕਰੋੜ ਦਾ ਮੁਨਾਫਾ ਕਮਾਇਆ ਹੈ। ਮੁਕੇਸ਼ ਅੰਬਾਨੀ ਦੀ ਇੰਡਸਟਰੀ ਨੇ ਇਸ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੰਡਸਟਰੀ ਦੀ ਇਸ ਸਫਲਤਾ ਪਿੱਛੇ ਮੋਦੀ ਸਰਕਾਰ ਦੇ ਇੱਕ ਫੈਸਲੇ ਦਾ ਬਹੁਤ ਵੱਡਾ ਹੱਥ ਹੈ।

ਅਜਿਹਾ ਇਸ ਕਾਰਨ ਹੋਇਆ, ਕਿਉਂਕਿ ਟਰਾਈ ਦੇ ਫੈਸਲੇ ਮੁਤਾਬਕ ਜੀਓ ਨੂੰ ਅਕਤੂਬਰ ਤੱਕ ਆਈ ਯੂ ਸੀ ਚਾਰਜ ਦੇ ਤੌਰ ‘ਤੇ ਮੋਟੀ ਰਕਮ ਅਦਾ ਕਰਨੀ ਪੈ ਰਹੀ ਸੀ, ਜਿਸ ਕਾਰਨ ਦੂਜੀਆਂ ਕੰਪਨੀਆਂ ਨੂੰ ਲਾਭ ਹੋ ਰਿਹਾ ਸੀ ਪਰ ਆਈ ਯੂ ਸੀ ਚਾਰਜ ਘਟਣ ਨਾਲ ਦੂਜੀਆਂ ਕੰਪਨੀਆਂ ਨੂੰ ਮਿਲਣ ਵਾਲਾ ਇਹ ਚਾਰਜ ਘੱਟ ਹੋ ਗਿਆ ਅਤੇ ਜੀਓ ਨੂੰ ਬਚਤ ਹੋ ਗਈ।