ਮੋਦੀ ਨੇ ਸ਼ਰਾਬ ਪੀਣ ਦੀ ਵਧਦੀ ਸਮੱਸਿਆ ਉਤੇ ਚਿੰਤਾ ਪ੍ਰਗਟਾਈ

ਹਰਿਦੁਆਰ, 5 ਅਕਤੂਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜੁਆਨ ਪੀੜ੍ਹੀ 'ਚ ਸ਼ਰਾਬ ਪੀਣ ਦੀ ਵਧਦੀ ਸਮੱਸਿਆ ਉਤੇ ਅੱਜ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਜੇਕਰ ਇਸ ਬੁਰਾਈ ਨੂੰ ਨਾ ਰੋਕਿਆ ਗਿਆ ਤਾਂ ਅਗਲੇ 25 ਸਾਲਾਂ ਅੰਦਰ ਸਮਾਜ ਤਬਾਹ ਹੋ ਜਾਵੇਗਾ। ਇਥੇ ਇਕ ਆਸ਼ਰਮ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨੇ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਸੰਬੋਧਨ ਕਰਦਿਆਂ ਕਿਹਾ ਕਿ ਨੌਜੁਆਨਾਂ 'ਚ ਸ਼ਰਾਬ ਪੀਣ ਦੀ ਆਦਤ ਨੂੰ ਜੇਕਰ ਵਧਣ ਦਿਤਾ ਗਿਆ ਤਾਂ ਆਉਣ ਵਾਲੇ 25 ਸਾਲਾਂ ਅੰਦਰ ਸਮਾਜ ਤਬਾਹ ਹੋ ਜਾਵੇਗਾ।

 ਮੋਦੀ ਨੇ ਕਿਹਾ, ''ਮੈਂ ਤੁਹਾਡੇ ਨਾਲ ਇਹ ਚਿੰਤਾ ਇਕ ਵਿਅਕਤੀ ਦੇ ਰੂਪ 'ਚ ਸਾਂਝੀ ਕਰ ਰਿਹਾ ਹਾਂ ਨਾ ਕਿ ਇਕ ਪ੍ਰਧਾਨ ਮੰਤਰੀ ਦੇ ਰੂਪ 'ਚ। ਮੁੰਡੇ ਸ਼ਰਾਬ ਪੀਣ ਅਤੇ ਉਨ੍ਹਾਂ ਚੀਜ਼ਾਂ ਦੀ ਆਦਤ ਦੀ ਜ਼ੱਦ 'ਚ ਆ ਰਹੇ ਹਨ ਜਿਨ੍ਹਾਂ ਤੋਂ ਸਾਡੇ ਪੁਰਖੇ ਨਫ਼ਰਤ ਕਰਦੇ ਸਨ। ਮੈਂ ਸਮਾਜਕ ਫ਼ਰਜ਼ਾਂ 'ਚ ਤੁਹਾਡੇ ਯੋਗਦਾਨ ਨੂੰ ਵੇਖਦਿਆਂ ਅਪੀਲ ਕਰਾਂਗਾ ਕਿ ਤੁਸੀ ਨੌਜੁਆਨ ਪੀੜ੍ਹੀ ਨੂੰ ਗੁਮਰਾਹ ਹੋਣ ਤੋਂ ਰੋਕੋ।''                                             (ਪੀਟੀਆਈ)