ਮੋਦੀ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ​ਬਾਰੇ ਪੰਜਾਬ ਸਰਕਾਰ ਦੀ 200 ਕਰੋੜ ਮੰਗ ਤੋਂ ਮੁਨਕਰ ਹੋਈ

ਗੁਰੂ ਸਾਹਿਬ ਦੀ ਬਾਣੀ, ਉਹਨਾਂ ਦੀਆਂ ਸਿਖਿਆਵਾਂ ਸਮੁਚੇ ਜਗਤ ਦਾ ਮਾਰਗ-ਦਰਸ਼ਨ ਕਰਦੀਆਂ ਹਨ। ਇਸੇ ਲਈ ਪੰਜਾਬ ਸਰਕਾਰ ਚਾਹੁੰਦੀ ਸੀ ਕਿ ਕੇਂਦਰ ਬਜਟ ਵਿਚ ਇਸ ਵੱਡੇ ਮੌਕੇ ਲਈ ਵੀ ਘਟੋ ਘਟ 200 ਕਰੋਡ਼ ਰੁਪੈ ਰੱਖੇ ਜਾਣੇ ਚਾਹੀਦੇ ਸਨ। ਤਾਂ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੇ 550ਵੇਂ ਸਾਲ ਦੇ ਜਸ਼ਨ ਸ਼ਰਧਾ ਅਤੇ ਸ਼ਾਨਦਾਰ ਤਰੀਕੇ ਨਾਲ ਮਨਾਏ ਜਾ ਸਕਣ। ਇਸੇ ਤਰਾਂ ਭਾਰਤੀ ਅਜਾਦੀ ਸੰਘਰਸ਼ ਦੇ ਸਭ ਤੋਂ ਵੱਧ ਕਾਲੇ ਪੰਨਿਆਂ 'ਚ ਦਰਜ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਨੂੰ ਸ਼ਰਧਾ ਅਤੇ ਵੇਦਨਾ ਨਾਲ ਯਾਦ ਕਰਨ ਅਤੇ ਅਗਲੀਆਂ ਪੀਡ਼ੀਆਂ ਨੂੰ ਇਸਦੀ ਮਹੱਤਤਾ ਦਰਸਾਉਣ ਦੇ ਮਨਸ਼ੇ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਨੂੰ ਬਜਟ ਤੋਂ ਪਹਿਲਾਂ ਬਾਕਾਇਦਾ ਲਿਖਤੀ ਬੇਨਤੀ ਕੀਤੀ ਗਈ ਕਿ ਸੂਬਾ ਸਰਕਾਰ ਨੂੰ 100 ਕਰੋਡ਼ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇ।

ਵਿੱਤ ਮੰਤਰੀ ਨੇ ਇਸ ਵਿਸ਼ੇਸ ਇੰਟਰਵਿਊ ਦੌਰਾਨ ਨੁਕਤਾ ਦਰ ਨੁਕਤਾ ਸਥਿਤੀ ਸਪਸ਼ਟ ਕਰਦੇ ਹੋਏ ਕੇਂਦਰੀ ਬਜਟ ਦੇ ਪੂਰੀ ਤਰਾਂ ਨਾਲ ਰਾਜਾਂ ਖ਼ਾਸਕਰ ਪੰਜਾਬ ਵਿਰੋਧੀ ਹੋਣ ਦਾ ਦਾਅਵਾ ਦੁਹਰਾਇਆ ਹੈ। 'ਇਹ ਵਿੱਤ ਮੰਤਰੀ ਦਾ ਕੰਮ ਨਹੀਂ ਮੁੱਖ ਮੰਤਰੀ ਖੁਦ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲਣ, ਅਕਾਲੀ ਦਲ ਨਾਲ ਤੁਰੇਗਾ- ਡਾ-ਦਲਜੀਤ ਸਿੰਘ ਚੀਮਾ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੁੱਛੇ ਜਾਣ ਉਤੇ ਇਸ ਮੁਦੇ ਉਤੇ ਆਪਣੀ ਪਾਰਟੀ ਵਲੋਂ ਟਿਪਣੀ ਦਿਤੀ ਹੈ. ਉਹਨਾਂ ਕਿਹਾ ਕਿ ਇਹ ਵੱਡਾ ਵਿਸ਼ਾ ਹੈ। ਇਹ ਵਿੱਤ ਮੰਤਰੀ ਦੇ ਪੱਧਰ ਉਤੇ ਕੇਂਦਰ ਨੂੰ ਚਿਠੀਆਂ ਲਿਖਣ ਦਾ ਲਖਾਇਕ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਖੁਦ ਨਿਜੀ ਤੌਰ ਉਤੇ ਇਸ ਬਾਬਤ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ. ਇਸ ਮੁਦੇ ਉਤੇ ਅਕਾਲੀ ਦਲ ਉਹਨਾਂ ਦੇ ਨਾਲ ਤੁਰਨ ਨੂੰ ਤਿਆਰ ਹੈ।