ਮੋਗਾ 'ਚ ਅੱਜ ਤੋਂ ਖੁੱਲ੍ਹੇਗਾ 'ਪਾਸਪੋਰਟ ਦਫਤਰ'

ਅੱਜ ਮੋਗਾ ਦੇ ਲੋਕਾਂ ਨੂੰ ਤੋਹਫਾ ਮਿਲਣ ਜਾ ਰਿਹਾ ਹੈ। ਹੁਣ ਮੋਗਾ ਦੇ ਲੋਕਾਂ ਨੂੰ ਆਪਣਾ ਪਾਸਪੋਰਟ ਬਣਵਾਉਣ ਦੇ ਲਈ ਲੁਧਿਆਣਾ ਨਹੀਂ ਆਉਣਾ ਪਵੇਗਾ। ਸਗੋਂ ਹੁਣ ਅੱਜ ਮੋਗਾ ਜ਼ਿਲੇ ‘ਚ ਨਵੇਂ ਪਾਸਪੋਰਟ ਦਫਤਰ ਦਾ ਉਦਘਾਟਨ ਹੋਵੇਗਾ ਅਤੇ ਹੁਣ ਮੋਗਾ ਦੇ ਲੋਕਾਂ ਦੇ ਪਾਸਪੋਰਟ ਉੱਥੇ ਬਣ ਰਹੇ ਨਵੇਂ ਦਫਤਰ ਦੇ ਵਿੱਚ ਬਣਿਆ ਕਰਨਗੇ।