ਲੁਧਿਆਣਾ, 21 ਨਵੰਬਰ (ਗੁਰਮਿੰਦਰ ਗਰੇਵਾਲ): ਬੀਤੇ ਦਿਨ ਮਹਾਨਗਰ ਦੇ ਸੂਫ਼ੀਆ ਚੌਂਕ ਦੇ ਮੁਸ਼ਤਾਕ ਮੁਹੱਲੇ ਨੇੜੇ ਸਥਿਤ ਗੋਲਾ ਪਲਾਸਟਿਕ ਫ਼ੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਹੋਏ ਧਮਾਕੇ 'ਚ ਪੰਜ ਮੰਜ਼ਿਲਾ ਢਹਿ ਢੇਰੀ ਹੋਈ ਬਿਲਡਿੰਗ ਦੇ ਮਲਬੇ 'ਚੋਂ ਮ੍ਰਿਤਕਾਂ ਦੀਆਂ ਲਾਸ਼ਾ ਨਿਕਲਣ ਦੀ ਤਦਾਦ ਵੱਧਦੀ ਜਾ ਰਹੀ ਹੈ।
ਖ਼ਬਰ ਲਿਖੇ ਜਾਣ ਤਕ ਚੱਲ ਰਹੇ ਬਚਾਅ ਕਾਰਜਾਂ ਦੌਰਾਨ ਐਨਡੀਆਰਐਫ਼, ਐਸਡੀਆਰਐਫ਼, ਬੀਐਸਐਫ਼ ਸਣੇ ਸਥਾਨਕ ਪ੍ਰਸ਼ਾਸਨ ਦੇ ਜਵਾਨਾਂ ਨੇ ਮਲਬੇ ਹੇਠੋਂ 12 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਹਾਦਸੇ 'ਚ ਮਾਰੇ ਮ੍ਰਿਤਕਾਂ ਦੀ ਪਛਾਣ ਇੰਦਰਪਾਲ ਸਿੰਘ ਉਰਫ਼ ਪਾਲ ਪ੍ਰਧਾਨ ਪੰਜਾਬ ਟੈਕਸੀ ਯੂਨੀਅਨ, ਸੈਮੂਅਲ ਗਿੱਲ, ਪੂਰਨ ਸਿੰਘ, ਰਾਜਨ, ਵਿਸ਼ਾਲ, ਸ਼ਾਮ, ਸੰਦੀਪ, ਅਮਰਜੀਤ, ਬਲਦੇਵ, ਭਾਵਾਧਸ ਨੇਤਾ ਲਕਮਸ਼ਣ ਦ੍ਰਾਵਿੜ, ਕਨਹਈਆ ਲਾਲ ਅਤੇ ਰਾਜ ਕੁਮਾਰ ਵਜੋਂ ਹੋਈ ਹੈ। ਮ੍ਰਿਤਕਾਂ ਦਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰ ਦਿਤਾ ਗਿਆ। ਫ਼ੱਟੜਾਂ ਵਿਚੋਂ ਵਿੱਕੀ ਅਤੇ ਰੋਹਿਤ ਸੀਐਮਸੀ ਹਸਪਤਾਲ ਵਿਚ ਦਾਖ਼ਲ ਹਨ ਜਦਕਿ ਸੁਭਾਸ਼ ਚੰਦਰ ਸਿਵਲ ਹਸਪਤਾਲ ਵਿਚ ਦਾਖ਼ਲ ਹੈ। ਹਾਲੇ ਵੀ ਡਿੱਗੀ ਇਮਾਰਤ ਦੇ ਮਲਬੇ ਵਿਚੋਂ ਧੂੰਏਂ ਦੇ ਗ਼ੁਬਾਰ ਲਗਾਤਾਰ ਉÎÎੱਠ ਰਹੇ ਹਨ। ਬੀਤੀ ਕਲ ਤੋਂ ਹੀ ਨਗਰ ਨਿਗਮ ਦੀਆਂ ਜੇਸੀਬੀ ਮਸ਼ੀਨਾਂ ਅਤੇ ਟਿੱਪਰ ਲਾਗਾਤਰ ਦਿਨ ਰਾਤ ਮਲਬਾ ਹਟਾਉਣ ਵਿਚ ਲੱਗੇ ਹੋਏ ਹਨ। ਮੌਕੇ '²ਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਮੁਲਾਜ਼ਮ ਮਲਬੇ 'ਤੇ ਲਗਾਤਾਰ ਪਾਣੀ ਸੁੱਟ ਕੇ ਮਲਬੇ ਹੇਠਲੀ ਅੱਗ ਨੂੰ ਬੁਝਾਉਣ ਦੇ ਯਤਨ ਕਰ ਰਹੇ ਹਨ। ਇਸ ਦੁੱਖ ਦੀ ਘੜੀ 'ਚ ਸਿੱਖ ਸੰਸਥਾਵਾਂ ਵਲੋਂ ਲੰਗਰ ਦੀ ਸੇਵਾ ਅੱਜ ਦੂਜੇ ਦਿਨ ਵੀ ਜਾਰੀ ਰਹੀ। ਫ਼ੈਕਟਰੀ ਮਾਲਕ ਇੰਦਰਪਾਲ