ਇੱਕ ਮਹੀਨੇ ਦੇ ਅੰਦਰ ਹੀ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਭਾਰੀ ਮੀਂਹ ਨਾਲ ਫਿਰ ਸਹਿਮ ਗਈ ਹੈ। 36 ਘੰਟੇ ਤੋਂ ਭਾਰੀ ਮੀਂਹ ਨਾਲ ਮਹਾਂਨਗਰ ਦਾ ਜਨਜੀਵਨ ਉਲਟ ਪੁਲਟ ਹੋ ਗਿਆ ਹੈ। ਭਾਰੀ ਮੀਂਹ ਨੇ ਸ਼ਹਿਰ ਦੀ ਰਫ਼ਤਾਰ ਹੌਲੀ ਕਰ ਦਿੱਤੀ ਹੈ। ਮੁੰਬਈ ਅਤੇ ਇਸ ਨਾਲ ਜੁੜੀ ਨਵੀਂ ਮੁੰਬਈ ਅਤੇ ਆਸ-ਪਾਸ ਦੇ ਖੇਤਰਾਂ ‘ਚ ਭਾਰੀ ਮੀਂਹ ਕਾਰਨ ਆਮ ਜਨਜੀਵਨ ਦੇ ਨਾਲ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।
ਕਈ ਇਲਾਕਿਆਂ ‘ਚ ਭਾਰੀ ਮੀਂਹ ਦੇ ਕਾਰਨ ਸੜਕ ਯਾਤਾਯਾਤ, ਰੇਲ ਅਤੇ ਜਹਾਜ਼ ਸੇਵਾਵਾਂ ਬੰਦ ਹੋਈਆਂ ਹਨ। ਭਾਰੀ ਮੀਂਹ ਨਾਲ ਹੜ੍ਹ ਵਰਗੇ ਹਾਲਾਤ ਹੋ ਗਏ ਹਨ। ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ। ਕੱਲ ਰਾਤ ਤੋਂ ਮੁੰਬਈ ਵਿਚ ਪੈ ਰਿਹਾ ਭਾਰੀ ਮੀਂਹ ਅੱਜ ਵੀ ਜਾਰੀ ਰਿਹਾ, ਜਿਸ ਨਾਲ ਮਹਾਨਗਰ ਤੇ ਉਸ ਦੇ ਉੱਪ ਨਗਰੀ ਇਲਾਕਿਆਂ ਵਿਚ ਆਮ ਜਨਜੀਵਨ ਬੇਹਾਲ ਰਿਹਾ।
ਮੀਂਹ ਨਾਲ ਸੜਕ ਅਤੇ ਉੱਪ ਨਗਰੀ ਰੇਲ ਸੇਵਾਵਾਂ ਵੀ ਰੁਕੀਆਂ। ਇਸ ਦੇ ਨਾਲ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਉੱਪ ਨਗਰੀ ਇਲਾਕੇ ਵਿਚ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ। ਮੀਂਹ ਕਾਰਨ 11 ਟਰੇਨਾਂ ਰੱਦ ਹੋਈਆਂ ਹਨ। ਇਨ੍ਹਾਂ ਵਿਚ 6 ਸੈਂਟਰਲ ਰੇਲਵੇ ਅਤੇ 5 ਵੈਸਟਰਨ ਰੇਲਵੇ ਦੀਆਂ ਟਰੇਨਾਂ ਹਨ। 2 ਟਰੇਨਾਂ ਨੂੰ ਡਾਈਵਰਟ ਕੀਤਾ ਗਿਆ ਹੈ। ਓਧਰ ਹਵਾਈ ਟਰਾਂਸਪੋਰਟ ‘ਤੇ ਵੀ ਬੁਰਾ ਅਸਰ ਪਿਆ।
56 ਫਲਾਈਟਾਂ ਡਾਈਵਰਟ ਕੀਤੀਆਂ ਗਈਆਂ। ਓਧਰ ਅੱਜ ਡੱਬੇ ਵਾਲਿਆਂ ਦੀ ਸੇਵਾ ਬੰਦ ਰਹਿਣ ਨਾਲ 2 ਲੱਖ ਮੁਲਾਜ਼ਮਾਂ ਨੂੰ ਘਰ ਦਾ ਬਣਿਆ ਖਾਣਾ ਨਹੀਂ ਮਿਲ ਸਕਿਆ।ਪਿਛਲੇ ਮਹੀਨੇ ਤੇਜ ਬਾਰਿਸ਼ ਕਰਕੇ 3 ਲੋਕਾਂ ਦੀ ਮੌਤ ਹੋ ਚੁੱਕੀ ਸੀ । ਤਿੰਨੇ ਮੌਤਾਂ ਵਿਕਰੋਲੀ ‘ਚ ਦੋ ਇਮਾਰਤਾਂ ਦੇ ਢਹਿਣ ਨਾਲ ਹੋਈਆਂ ਸੀ।
12 ਸਾਲਾਂ ‘ਚ ਮੀਂਹ ਦੇ ਕਾਰਨ ਨਾਲ ਸਭ ਤੋਂ ਵਧ ਭਿਆਨਕ ਹਾਲਾਤ ਹਨ। ਭਾਰਤੀ ਜਲ ਸੈਨਾ ਨੇ ਸੀ.ਐਸ.ਟੀ. ਸਟੇਸ਼ਨ ‘ਤੇ ਫਸੇ ਲੋਕਾਂ ਦੇ ਲਈ ਸਵੇਰੇ ਬਰੇਕਫਾਸਟ ਦਾ ਇੰਤਜਾਮ ਕੀਤਾ ਗਿਆ ਸੀ। ਬਾਰਸ਼ ਦੇ ਕਾਰਨ ਬਹੁਤ ਸਾਰੇ ਲੋਕ ਰਾਤ ਨੂੰ ਆਫਿਸ ‘ਚ ਹੀ ਰੁਕ ਗਏ ਸੀ। ਉਹ ਸਵੇਰੇ ਘਰ ਜਾਣ ਦੇ ਲਈ ਨਿਕਲੇ, ਪਰ ਸਥਿਤੀ ਅਜੇ ਵੀ ਖਰਾਬ ਹੈ।