ਮੁੰਡੇ ਨਾਲ ਗੱਲ ਕਰਨ 'ਤੇ ਪਿਤਾ ਨੇ 13 ਸਾਲ ਦੀ ਧੀ ਦਾ ਕੀਤਾ ਕਤਲ

ਨਵੀਂ ਦਿੱਲੀ: ਦਿੱਲੀ ਦੇ ਕਰਾਵਲ ਨਗਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਥੇ ਇਕ ਪਿਤਾ ਨੇ ਅਪਣੀ ਧੀ ਦਾ ਦਰਦਨਾਕ ਕਤਲ ਕਰ ਦਿਤਾ। ਮੀਡੀਆ ਰਿਪੋਰਟ ਮੁਤਾਬਕ ਨਾਬਾਲਗ਼ ਧੀ ਦੇ ਇਕ ਮੁੰਡੇ ਨਾਲ ਮਿਲਣ 'ਤੇ ਕੁੜੀ ਦੇ ਪਿਤਾ ਨੂੰ ਇਤਰਾਜ਼ ਸੀ। ਇਸ ਗੱਲ ਤੋਂ ਖ਼ਫ਼ਾ ਹੋ ਕੇ ਪਿਤਾ ਨੇ ਧੀ ਦੀ ਗਲਾ ਕੱਟ ਕੇ ਹਤਿਆ ਕਰ ਦਿਤੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਆਰੋਪੀ ਪਿਤਾ ਨੂੰ ਗਿਰਫ਼ਤਾਰ ਕਰ ਲਿਆ ਹੈ। ਜਿਥੇ ਆਰੋਪੀ ਪਿਤਾ ਨੇ ਅਪਣਾ ਗੁਨਾਹ ਕਬੂਲ ਕਰ ਲਿਆ ਹੈ।

ਹਾਲਾਂਕਿ ਪਿਤਾ ਨੂੰ ਦੇਖ ਕੇ ਮੁੰਡਾ ਭੱਜ ਗਿਆ ਪਰ 40 ਸਾਲ ਦਾ ਸੁਦੇਸ਼ (ਪਿਤਾ) ਨੇ ਧੀ ਨੂੰ ਬਾਇਕ 'ਤੇ ਬਿਠਾਇਆ ਅਤੇ ਟਰਾਨਿਕਾ ਸਿਟੀ ਲੈ ਗਿਆ। ਜਿਥੇ ਆਰੋਪੀ ਨੇ ਚਾਕੂ ਨਾਲ ਧੀ ਦੀ ਗਲਾ ਕੱਟ ਕੇ ਹਤਿਆ ਕਰ ਦਿਤੀ। ਇੰਨਾ ਹੀ ਨਹੀਂ, ਆਰੋਪੀ ਨੇ ਧੀ ਦੀ ਲਾਸ਼ ਨੂੰ ਕਿਸੇ ਖੱਡੇ 'ਚ ਸੁੱਟ ਦਿਤਾ ਅਤੇ ਘਰ ਪਰਤ ਆਇਆ।