ਮੁਕਤਸਰ ਦੀ ਪਹਿਲੀ ਸਿੱਖ ਮਹਿਲਾ ਦੀ ਆਸਟ੍ਰੇਲੀਆ ਏਅਰਫੋਰਸ 'ਚ ਹੋਈ ਚੋਣ

ਖਾਸ ਖ਼ਬਰਾਂ

ਮੁਕਤਸਰ ਦੀ ਰਹਿਣ ਵਾਲੀ ਮਨਜੀਤ ਕੌਰ (36) ਨੂੰ ਰਾਇਲ ਆਸਟ੍ਰੇਲੀਅਨ ਏਅਰ ਫੋਰਸ ਵਿੱਚ ਬਤੋਰ ਮੈਡੀਕਲ ਅਸਿਸਟੈਂਟ ਭਰਤੀ ਕੀਤਾ ਗਿਆ ਹੈ। ਉਨ੍ਹਾਂ ਨੇ ਆਰ.ਏ.ਏ.ਐੱਫ. ਦੀ ਸੇਵਾ 26 ਸਤੰਬਰ ਨੂੰ ਜੁਆਇਨ ਕੀਤੀ ਸੀ।

 ਜਰੂਰੀ ਟ੍ਰੇਨਿੰਗ ਪਾਸ ਕਰਨ ਦੇ ਬਾਅਦ ਉਨ੍ਹਾਂ ਨੂੰ ਪੈਰਾਮਿਲਟਰੀ ਫੋਰਸ ਵਿੱਚ ਚੁਣ ਲਿਆ ਗਿਆ। ਉਹ ਆਸਟ੍ਰੇਲੀਆ ਦੀ ਹਵਾਈ ਫੌਜ ਵਿੱਚ ਪੈਰਾਮੈਡੀਕਲ ਸੇਵਾ ਦੇਣ ਵਾਲੀ ਪਹਿਲੀ ਸਿੱਖ ਮਹਿਲਾ ਹੈ। 

ਮਨਜੀਤ ਨੇ ਕੁੱਝ ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਹਵਾਈ ਫੌਜ ਦੀ ਟ੍ਰੇਨਿੰਗ ਪ੍ਰਾਪਤ ਕੀਤੀ। ਮਨਜੀਤ ਨੇ ਦੱਸਿਆ ਕਿ ਉਸਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਨਾ ਉਸਨੂੰ ਮਾਮਾ ਬਲਕਾਰ ਸਿੰਘ ਤੋਂ ਮਿਲੀ, ਜੋ ਕਿ ਭਾਰਤੀ ਫੌਜ ਵਿੱਚ ਕਰਨਲ ਦੇ ਤੌਰ ਉੱਤੇ ਸੇਵਾਮੁਕਤ ਹੋ ਚੁੱਕੇ ਹਨ । ਉਨ੍ਹਾਂ ਨੇ ਦੱਸਿਆ ਕਿ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਉਸਦਾ ਜੋ ਸੁਪਨਾ ਸੀ, ਉਹ ਆਸਟ੍ਰੇਲੀਆ ਵਿੱਚ ਜਾ ਕੇ ਪੂਰਾ ਹੋ ਗਿਆ।