ਨਾਭਾ ਜੇਲ੍ਹ ਬਰੇਕ ਮਾਮਲੇ 'ਚ ਪੱਗਾਂ ਬੰਨ੍ਹਣ ਵਾਲੇ ਨੂੰ ਭੇਜਿਆ ਜੇਲ੍ਹ

ਖਾਸ ਖ਼ਬਰਾਂ

ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਬਰੇਕ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮਨਜਿੰਦਰ ਸਿੰਘ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। 

ਪੁਲਿਸ ਵਲੋਂ ਮਨਜਿੰਦਰ ਉੱਪਰ ਇਲਜ਼ਾਮ ਹੈ ਕਿ ਉਸ ਵਲੋਂ ਉਨ੍ਹਾਂ ਵਿਅਕਤੀਆਂ ਦੀ ਪੁਲਿਸ ਮੁਲਾਜ਼ਮਾਂ ਵਰਗੀ ਪੱਗ ਬੰਨ੍ਹੇ ਜਾਣ ਸਬੰਧੀ ਅਤੇ ਹੋਰ ਮਦਦ ਕੀਤੀ ਗਈ ਸੀ, ਜਿਨ੍ਹਾਂ ਗੈਂਗਸਟਰਾਂ ਅਤੇ ਖਾੜਕੂ ਸਿੰਘਾਂ ਨੂੰ ਜੇਲ੍ਹ ਵਿਚ ਜਾ ਫ਼ਰਾਰ ਕਰਵਾਇਆ ਸੀ। 

ਇਸ ਗ੍ਰਿਫਤਾਰੀ ਨੂੰ ਵਕੀਲ ਗਰੇਵਾਲ ਨੇ ਜਿੱਥੇ ਹਾਸੋਹੀਣਾ ਦੱਸਿਆ ਉੱਥੇ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਮਨਜਿੰਦਰ ਪ੍ਰੇਮ ਸਿੰਘ ਉਰਫ਼ ਪ੍ਰੇਮ ਲਾਹੌਰੀਆ ਪੁੱਤਰ ਦਰਸ਼ਨ ਸਿੰਘ ਦੀ ਜ਼ਮੀਨ ਠੇਕੇ 'ਤੇ ਵਾਹੁੰਦਾ ਹੈ। 

 ਪੁਲਿਸ ਵਲੋਂ ਉਸ ਨੂੰ ਉਸ ਦੀ ਗ੍ਰਿਫਤਾਰੀ ਕਰਵਾਉਣ ਸਬੰਧੀ ਦਬਾਅ ਪਾਇਆ ਜਾ ਰਿਹਾ ਸੀ। ਜੱਜ ਵਲੋਂ ਮਨਜਿੰਦਰ ਨੂੰ 18 ਜਨਵਰੀ ਤੱਕ 14 ਦਿਨਾਂ ਲਈ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿਖੇ ਭੇਜ ਦਿੱਤਾ।