ਪੰਜਾਬ ਦੇ ਚੋਣ ਕਮਿਸ਼ਨਰ ਦੇ ਦਫ਼ਤਰ ਵੱਲੋਂ ਇਕੱਤਰ ਕੀਤੀ ਸੂਚਨਾ ਅਨੁਸਾਰ ਪੰਜਾਬ ਦੀਆਂ 3 ਨਗਰ ਨਿਗਮਾਂ ਵਿਚ ਚੋਣ ਲਈ ਕੁੱਲ 1335 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ। ਸਭ ਤੋਂ ਵੱਧ ਨਾਮਜ਼ਦਗੀਆਂ ਅੰਮ੍ਰਿਤਸਰ ਨਗਰ ਨਿਗਮ ਲਈ 609, ਜਲੰਧਰ ਨਗਰ ਨਿਗਮ ਲਈ 434 ਅਤੇ ਪਟਿਆਲਾ ਨਗਰ ਨਿਗਮ ਲਈ ਸਭ ਤੋਂ ਘੱਟ 292 ਨਾਮਜ਼ਦਗੀਆਂ ਦਾਇਰ ਹੋਈਆਂ ਹਨ।
ਇਸੇ ਤਰ੍ਹਾਂ 32 ਮਿਉਂਸਪਲ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਚੋਣ ਲਈ ਕੁੱਲ 1696 ਨਾਮਜ਼ਦਗੀਆਂ ਦਾਇਰ ਹੋਈਆਂ ਹਨ। ਪਰ ਮੱਖੂ ‘ਚ ਹੋਈਆਂ 25 ਨਾਮਜ਼ਦਗੀਆਂ ਤੋਂ ਇਲਾਵਾ ਕੱਲ੍ਹ ਫਿਰ ਨਾਮਜ਼ਦਗੀਆਂ ਦਾਇਰ ਕਰਨ ਦੀ ਇਜਾਜ਼ਤ ਨਾਲ ਨਾਮਜ਼ਦਗੀਆਂ ਦੀ ਗਿਣਤੀ ਵੱਧ ਵੀ ਸਕਦੀ ਹੈ। ਅੰਮ੍ਰਿਤਸਰ ਰਾਜਾਸਾਂਸੀ ਵਿਖੇ 31, ਜਲੰਧਰ ਵਿਚ ਭੋਗਪੁਰ ਵਿਖੇ 68, ਸ਼ਾਹਕੋਟ ਵਿਖੇ 65, ਗੁਰਾਇਆ ਵਿਖੇ 58, ਬਿਲਗਾ ਵਿਖੇ 64 ਅਤੇ ਕਪੂਰਥਲਾ ਵਿਚ ਢਿੱਲਵਾਂ ਵਿਖੇ 58, ਬੇਗੋਵਾਲ ਵਿਖੇ 59, ਭੁਲੱਥ ਵਿਖੇ 57, ਤਰਨਤਾਰਨ ਵਿਚ ਖੇਮਕਰਨ ਵਿਖੇ 47, ਪਠਾਨਕੋਟ ਨਰੋਟ ਜੈਮਲ ਸਿੰਘ ਵਿਖੇ 45, ਫਿਰੋਜ਼ਪੁਰ ਵਿਚ ਮੱਲਾਂਵਾਲਾ ਖਾਸ ਵਿਖੇ 26 ਅਤੇ ਮੱਖੂ ਵਿਖੇ 25 ਨਾਮਜ਼ਦਗੀਆਂ ਦਾਇਰ ਹੋਈਆਂ ਹਨ।