ਨਾਗਿਨ ਤੋਂ ਬਾਅਦ ਹੁਣ ਸਿਮਰ ਦੀ ਬਾਲੀਵੁੱਡ 'ਚ ਹੋਈ ਐਂਟਰੀ

ਖਾਸ ਖ਼ਬਰਾਂ

ਟੀਵੀ ਦੀ ਦੁਨੀਆਂ ਤੋਂ ਬਾਲੀਵੁੱਡ 'ਚ ਐਂਟਰੀ ਮਾਰਨ ਦਾ ਅੱਜ ਕਲ ਨਵਾਂ ਹੀ ਦੌਰ ਚੱਲਿਆ ਹੋਇਆ ਹੈ। ਜਿੰਨਾਂ 'ਚ ਹਾਲ ਹੀ 'ਚ ਟੀਵੀ ਦੀ ਨਾਗਿਨ ਮੌਨੀ ਰਾਇ ਵੀ ਗੋਲਡ ਰਾਹੀਂ ਬਾਲੀਵੁੱਡ 'ਚ ਐਂਟਰੀ ਕਰ ਗਈ ਹੈ। ਉੱਥੇ ਹੀ ਟੀਵੀ ਦੀ ਇੱਕ ਹੋਰ ਮਸ਼ਹੂਰ ਡਰਾਮਾ 'ਸੁਸਰਾਲ ਸਿਮਰ ਕਾ' 'ਚ ਸਿਮਰ ਦੀ ਭੂਮਿਕਾ ਨਿਭਾ ਕੇ ਚਰਚਾ ਵਿਚ ਆਈ ਅਦਾਕਾਰਾ ਦੀਪਿਕਾ ਕੱਕੜ ਹੁਣ ਬਾਲੀਵੁੱਡ 'ਚ ਐਂਟਰੀ ਨੂੰ ਤਿਆਰ ਹੈ। ਦੀਪਿਕਾ ਨੇ ਇਸਦਾ ਖੁਲਾਸਾ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਕੀਤਾ। 

ਜਿਥੇ ਉਹਨਾਂ ਨੇ ਆਪਣੀ ਪਹਿਲੀ ਬਾਲੀਵੁੱਡ ਫਿਲਮ ਪਲਟਨ ਦੀ ਤਸਵੀਰ ਸਾਂਝੀ ਕੀਤੀ ਹੈ ਅਤੇ ਕੈਪਸ਼ਨ ਦੇ ਵਿਚ ਲਿਖਿਆ ਕਿ ''ਜੇਪੀ ਦੱਤਾ ਦੀ ਫਿਲਮ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਇਲਾਵਾ ਮੈਂ ਹੋਰ ਕੀ ਮੰਗ ਸਕਦੀ ਸੀ? 'ਪਲਟਨ' ਨੂੰ ਜੁਆਇਨ ਕਰਨਾ ਮਾਣ ਦੀ ਗੱਲ ਹੈ।'' ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜੇ ਪੀ ਦੱਤਾ ਨੇ ਇਕ ਬਿਆਨ 'ਚ 'ਪਲਟਨ' ਬਾਰੇ ਕਿਹਾ ਸੀ, ''ਫਿਲਮ ਉਨ੍ਹਾਂ ਰਿਸ਼ਤਿਆਂ ਬਾਰੇ ਹੈ। 

ਜੋ ਜਵਾਨ ਪਿੱਛੇ ਛੱਡ ਜਾਂਦੇ ਹਨ ਤੇ ਇਸ ਦਾ ਪਰਿਵਾਰਾਂ 'ਤੇ ਕਿਵੇਂ ਅਸਰ ਪੈਂਦਾ ਹੈ ? ਇਸ ਫਿਲਮ ਦੇ ਵਿਚ ਬਾਰਡਰ 'ਤੇ ਜਵਾਨਾਂ ਦੇ ਪਿਆਰ ਨੂੰ ਦਿਖਾਇਆ ਗਿਆ ਪਰ 'ਪਲਟਨ' 'ਚ ਉਸ ਉਸ ਦੇ ਮਾਤਾ-ਪਿਤਾ, ਭੈਣ-ਭਰਾ ਦੇ ਰਿਸ਼ਤਿਆਂ ਨੂੰ ਦਿਖਾਇਆ ਜਾਵੇਗਾ। ਇਸ ਦੇ ਨਾਲ ਹੀ ਯੁੱਧ ਸਮੇਂ ਜਵਾਨਾਂ ਦੇ ਭਾਈਚਾਰੇ ਨੂੰ ਵੀ ਫਿਲਮ 'ਚ ਦਿਖਾਇਆ ਜਾਵੇਗਾ।''

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਬਾਲੀਵੁੱਡ ਦੇ ਵਿਚ ਫੌਜ ਅਤੇ ਫੌਜੀਆਂ ਦੀ ਜ਼ਿੰਦਗੀ ਅਧਾਰਿਤ ਫ਼ਿਲਮਾਂ ਬਣਦੀਆਂ ਰਹੀਆਂ ਹਨ। ਜਿੰਨਾ ਵਿਚ ਇੱਕ ਨਾਲ ਪਲਟਨ ਦਾ ਵੀ ਸ਼ੁਮਾਰ ਹੋਗਿਆ ਹੈ। ਤੁਹਾਨੂੰ ਦਸ ਦਈਏ ਕਿ ਪਲਟਨ ਦੇ ਵਿੱਚ ਦੀਪਿਕਾ ਤੋਂ ਇਲਾਵਾ ਹਰਸ਼ਵਰਧਨ ਰਾਣੇ, ਅਰਜੁਨ ਰਾਮਪਾਲ, ਅਤੇ ਟੀਵੀ ਦੀ ਦੁਨੀਆਂ ਦੇ ਹੀ ਚਰਚਿਤ ਚਿਹਰੇ ਰਹੇ ਗੁਰਮੀਤ ਚੌਧਰੀ ਅਤੇ ਸਿਧਾਂਤ ਕਪੂਰ ਨਜ਼ਰ ਆਉਣਗੇ।