'ਨੈਨਸੀ' ਨੇ ਕਰਵਾਇਆ ਸਰਹੱਦ 'ਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ

ਖਾਸ ਖ਼ਬਰਾਂ

ਗੁਰਦਾਸਪੁਰ: ਕਸੋਵਾਲ ਨੇੜੇ ਸੀਮਾ ਸੁਰੱਖਿਆ ਬਲ ਨੇ ਵੱਡੀ ਮਾਤਰਾ ਵਿੱਚ ਹਥਿਆਰ ਜ਼ਬਤ ਕੀਤੇ ਹਨ। ਬੀ.ਐਸ.ਐਫ. ਨੂੰ ਇਹ ਸਫਲਤਾ ਸਿਖਲਾਈ ਪ੍ਰਾਪਤ ਕੁੱਤੇ ‘ਨੈਨਸੀ’ ਨੇ ਦਿਵਾਈ। ਬੀ.ਐਸ.ਐਫ. ਦੇ ਹੈੱਡਕੁਆਟਰ ਸ਼ਿਕਾਰ ਮਛਿਆ ਵਿੱਚ ਡੀ.ਆਈ.ਜੀ ਰਾਜੇਸ਼ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰ ਕੇ ਦੱਸਿਆ ਕਿ ਉਨ੍ਹਾਂ ਨੂੰ ਤਿੰਨ ਏ.ਕੇ. 47 ਰਾਈਫਲਾਂ, ਛੇ ਮੈਗ਼ਜ਼ੀਨ, 150 ਜ਼ਿੰਦਾ ਕਾਰਤੂਸ, ਦੋ ਚੀਨੀ ਪਿਸਤੌਲ, ਦੋ ਮੈਗ਼ਜ਼ੀਨ, 100 ਜ਼ਿੰਦਾ ਕਾਰਤੂਸ, 6 ਹੈਂਡ ਗ੍ਰੇਨੇਡ ਜ਼ਬਤ ਕੀਤੇ ਹਨ। 

ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਸਰਹੱਦ ‘ਤੇ ਕੁਝ ਹਲਚਲ ਮਹਿਸੂਸ ਹੋਈ ਤਾਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸੇ ਦੌਰਾਨ ਇਹ ਹਥਿਆਰ ਜ਼ਮੀਨ ਹੇਠਾਂ ਦੱਬੇ ਹੋਏ ਮਿਲੇ। ਸੂਹੀਆ ਕੁੱਤੇ ਕਾਰਨ ਇਹ ਗੋਲ਼ੀ ਸਿੱਕਾ ਲੱਭਣ ਵਿੱਚ ਆਸਾਨੀ ਹੋਈ।ਤੁਹਾਨੂੰ ਦੱਸ ਦਈਏ ਕਿ ਬੀਤੀ ਰਾਤ ਕੱਸੋਵਾਲ ਬੀ.À.ਪੀ ਦੇ ਸਾਹਮਣੇ ਅੰਤਰਰਾਸ਼ਟਰੀ ਸਰਹੱਦ 'ਤੇ ਜਵਾਨਾਂ ਨੇ ਕੁਝ ਹਲਚਲ ਮਹਿਸੂਸ ਕੀਤੀ ਸੀ ਪਰ ਸੰਘਣੀ ਧੁੰਦ ਕਾਰਨ ਜਵਾਨ ਰਾਤ ਨੂੰ ਕੋਈ ਕਾਰਵਾਈ ਨਹੀਂ ਕਰ ਸਕੇ ਪਰ ਕਮਾਂਡੈਂਟ ਰਾਜਪਾਲ ਸਿੰਘ ਨੇ ਇਸ ਸੰਬੰਧੀ ਸਾਰੇ ਇਲਾਕੇ ਦੀ ਘੇਰਾਬੰਦੀ ਕਰਵਾ ਦਿੱਤੀ ਸੀ। 

ਡੀ.ਆਈ.ਜੀ ਰਾਜੇਸ ਸ਼ਰਮਾ ਅਨੁਸਾਰ ਮੰਗਲਵਾਰ ਸਵੇਰ ਤੋਂ ਹੀ ਸੀਮਾ ਸੁਰੱਖਿਆ ਬਲ ਦੇ ਜਵਾਨ ਕਮਾਂਡੈਂਟ ਰਾਜਪਾਲ ਸਿੰਘ ਦੀ ਦੇਖਰੇਖ ਵਿਚ ਇਲਾਕੇ ਵਿਚ ਤਾਲਾਸ਼ੀ ਅਭਿਆਨ ਚਲਾਏ ਹੋਏ ਸੀ। ਦੁਪਹਿਰ ਲਗਭਗ 2 ਵਜੇ ਕੇ 10 ਮਿੰਟ 'ਤੇ ਜਾਂਚ ਕਰ ਰਹੇ ਕੁੱਤੇ ਨੇ ਅਚਾਨਕ ਹੀ ਕੁਝ ਸਾਮਾਨ ਦੀ ਭਾਲ ਕੀਤੀ ਪਰ ਜਿਵੇਂ ਹੀ ਜਵਾਨਾਂ ਨੇ ਕੁੱਤੇ ਵਲੋਂ ਫੜੇ ਸਾਮਾਨ ਦੀ ਜਾਂਚ ਕੀਤੀ ਤਾਂ ਸਾਰੇ ਜਵਾਨ ਹੈਰਾਨ ਰਹਿ ਗਏ। 

ਡੀ.ਆਈ.ਜੀ ਰਾਜੇਸ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਸਾਮਾਨ ਵਿਚ ਏ.ਕੇ 47 ਰਾਈਫਲਾਂ-3, ਪਿਸਟਲ-2, ਹੈਂਡ ਗ੍ਰੇਡ-6, ਏ.ਕੇ -47 ਰਾਈਫਲ ਦੀਆਂ ਗੋਲੀਆਂ-150, ਪਿਸਟਲ ਦੀਆਂ 100 ਗੋਲੀਆਂ, ਏ.ਕੇ-47 ਰਾਈਫਲ ਦੇ 6 ਮੈਗਜ਼ੀਨ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਹ ਸਾਮਾਨ ਨਿਸ਼ਚਿਤ ਰੂਪ ਵਿਚ ਸੀਮਾ ਪਾਰ ਤੋਂ ਆਇਆ ਹੈ ਅਤੇ ਅੱਤਵਾਦੀਆਂ ਦੀ ਡੂੰਘੀ ਸਾਜ਼ਿਸ਼ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਅਜੇ ਵੀ ਇਲਾਕੇ 'ਚ ਤਾਲਾਸ਼ੀ ਅਭਿਆਨ ਜਾਰੀ ਹੈ।