ਨਸ਼ੇ ਦੀ ਬੁਰੀ ਲਤ ਦਾ ਆਦੀ ਬਣਾ ਠੱਗਦੀ ਸੀ ਲਾਅ ਦੇ ਵਿਦਿਆਰਥੀਆਂ ਤੋਂ ਮੋਟੀ ਰਕਮ

ਖਾਸ ਖ਼ਬਰਾਂ

ਸ਼ਪੈਸ਼ਲ ਟਾਸਕ ਫੋਰਸ ਦੇ ਵੱਲੋਂ ਗ੍ਰਿਫਤਾਰ ਕੀਤੀ ਗਈ ਲਾਅ ਦੀ ਵਿਦਿਆਰਥਨ ਰੋਸ਼ਨੀ ਤੇ ਉਸਦੀ ਮਾਂ ਜੋਤੀ ਨਾਲ ਗੱਲਬਾਤ ਦੇ ਦੌਰਾਨ ਕਈ ਖੁਲਾਸੇ ਹੋਏ ਹਨ। ਦੋਸ਼ੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੂੰ ਝਾਂਸੇ ‘ਚ ਲੈਂਦਾ ਸੀ। ਰੋਸ਼ਨੀ ਪਹਿਲਾਂ ਤਾਂ ਲੜਕੀਆਂ ਨੂੰ ਹੈਰੋਇਨ ਦੀ ਥੋੜੀ ਜਿਹੀ ਮਾਤਰਾ ਦਾ ਸਵਾਦ ਚਖਾਉਦੀ ਸੀ। ਜਦ ਕਿਸੇ ਨੂੰ ਇਸ ਨਸ਼ੇ ਦੀ ਲਤ ਲੱਗ ਜਾਂਦੀ ਤਾਂ ਉਸਦੀ ਉਹ ਕਮੀ ਪੂਰੀ ਕਰਦੀ। ਪਰ ਜਦ ਕੋਈ ਵਿਦਿਆਰਥੀ ਇਸ ਨਸ਼ੇ ਦਾ ਆਦੀ ਹੋ ਜਾਂਦਾ ਤਾਂ ਉਹ ਉਸਨੂੰ ਠੱਗਣਾਂ ਸ਼ੁਰੂ ਕਰ ਦਿੰਦੀ ਸੀ।

ਜਦ ਕੋਈ ਵੀ ਵਿਦਿਆਰਥੀ ਨਸ਼ੇ ਦੀ ਲਤ ਦਾ ਰੋਗੀ ਹੋ ਜਾਂਦਾ ਤਾਂ ਰੋਸ਼ਨੀ ਉਸਨੂੰ ਨਸ਼ਾ ਦੇਣ ਲਈ ਮੋਟੀ ਰਕਮ ਵਸੂਲਦੀ ਸੀ। ਇਸ ਤੋਂ ਪਹਿਲਾਂ ਰੋਸ਼ਨੀ ਦੇ ਭਰਾ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਤੇ ਉਹ ਜੇਲ੍ਹ ‘ਚ ਬੰਦ ਹੈ। ਰੋਸ਼ਨੀ ਨੇ ਕਈ ਵਿਦਿਆਰਥੀਆਂ ਨੂੰ ਨਸ਼ੇ ਵੀ ਲਤ ਲਗਾਈ ਹੈ। ਉਹਨਾਂ ਦੀ ਪਛਾਣ ਕਰਾਈ ਜਾ ਰਹੀ ਹੈ ਤਾਂ ਜੋ ਉਹਨਾਂ ਦੇ ਘਰ ਵਾਲਿਆਂ ਨੂੰ ਬੱਚਿਆਂ ਦੇ ਨਸ਼ੇ ਦੀ ਲਤ ਦਾ ਪਤਾ ਲੱਗ ਜਾਵੇ ਤੇ ਉਹਨਾਂ ਦਾ ਇਲਾਜ ਸਮੇਂ ਸਿਰ ਹੋ ਜਾਵੇ।

ਬਿੱਕੀ ਗਰਮੀਆਂ ‘ਚ ਆਈਸਕ੍ਰੀਮ ਦੀ ਰੇਹੜੀ ਲਗਾਉਂਦਾ ਸੀ ਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਨਸ਼ੇ ਦੀ ਲਤ ਨੇ ਉਸਨੂੰ ਨਸ਼ੇੜੀ ਬਣਾ ਦਿੱਤਾ ਸੀ ਜਿਸਦੀ ਇਸ ਬੁਰੀ ਆਦਤ ਨੂੰ ਛੱਡਣ ਦੇ ਲਈ ਘਰ ਵਾਲਿਆ ਨੇ ਉਸਨੂੰ ਕਪੂਰਥਲਾ ਦੇ ਇਕ ਨਸ਼ਾ ਛੁਡਾਉੇਣ ਵਾਲੇ ਕੇਂਦਰ ‘ਚ ਪਿਛਲੇ ਮਹੀਨੇ ਤੋਂ ਭੇਜਿਆਂ ਹੋਇਆ ਸੀ। ਹਾਲ ਹੀ ਉਸਨੂੰ ਨਸ਼ਾਂ ਛੁਡਾਊ ਕੇਂਦਰ ਤੋਂ ਛੁੱਟੀ ਮਿਲੀ ਸੀ।

ਪਰ ਨਸ਼ੇ ਦੀ ਲਤ ਨੂੰ ਬਿੱਕੀ ਨਹੀਂ ਛੱਡ ਸਕਿਆ । ਸਵੇਰ ਉਹ ਆਪਣੇ ਘਰ ਤੋਂ ਟਹਿਲਣ ਲਈ ਗਿਆ ਤੇ ਸ਼ਾਮ ਨੂੰ ਉਸਦੀ ਲਾਂਸ਼ ਸਟੇਡੀਅਮ ਦੀ ਪੋੜੀਆਂ ‘ਚ ਮਿਲੀ। ਲਾਸ਼ ਦੇ ਕੋਲੋ ਇਕ ਇੰਜੈਕਸ਼ਨ, ਸੂਈ ਤੇ ਨਸ਼ੇ ਦਾ ਖਾਲੀ ਕੈਪਸੂਲ ਵਾਲਾ ਪੈਕਟ ਮਿਲਿਆ। ਮੌਕੇ ‘ਤੇ ਪੁੱਜੀ ਪੁਲਿਸ ਮੁਤਾਬਕ ਬਿੱਕੀ ਨੇ ਨਸ਼ੇ ਦੀ ਓਵਰ ਡੋਜ਼ ਲਈ ਹੋਵੇਗੀ। ਜਿਸ ਨਾਲ ਉਸ ਦੀ ਮੌਤ ਹੋਈ। ਪੁਲਿਸ ਨੇ ਲਾਸ਼ ਨੂੰ ਕਬਜੇ ‘ਚ ਲੈ ਲਿਆ ਹੈ ਤੇ ਪੁਲਿਸ ਦੀ ਅਗਲੀ ਕਾਰਵਾਈ ਚਾਲੂ ਹੈ।