ਨਵ-ਵਿਆਹੇ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ

ਖਾਸ ਖ਼ਬਰਾਂ

ਅੰਮ੍ਰਿਤਸਰ: ਕਸਬਾ ਅਜਨਾਲਾ ਦੇ ਨਵ-ਵਿਆਹੇ ਨੌਜਵਾਨ ਨੇ ਬੀਤੀ ਰਾਤ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹਤਿਆ ਕਰ ਲਈ। ਨੌਜਵਾਨ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਉਸ ਨੇ ਸਹੁਰੇ ਪਰਿਵਾਰ ਤੇ ਅਪਣੀ ਪਤਨੀ ਤੋਂ ਦੁਖੀ ਹੋ ਕੇ ਇਹ ਕਦਮ ਚੁਕਿਆ ਹੈ। ਹਾਸਲ ਜਾਣਕਾਰੀ ਮੁਤਾਬਕ ਮ੍ਰਿਤਕ ਵਿੱਕੀ ਪੁੱਤਰ ਅੰਮ੍ਰਿਤ ਲਾਲ ਵਾਸੀ ਮੁਹੱਲਾ ਰਾਮਨਗਰ ਦਾ ਵਿਆਹ 10 ਅਕਤੂਬਰ, 2017 ਨੂੰ ਹਰਿੰਦਰ ਕੌਰ ਵਾਸੀ ਪਿੰਡ ਖੂਨੀ ਕਲੇਰ ਗੁਰਦਾਸਪੁਰ ਨਾਲ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੋਵਾਂ ਦਾ ਕਾਫੀ ਲੜਾਈ ਝਗੜਾ ਰਹਿੰਦਾ ਸੀ।



ਬੀਤੀ ਰਾਤ ਵਿੱਕੀ ਨੇ ਕੋਈ ਜਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ।ਮ੍ਰਿਤਕ ਵਿੱਕੀ ਆਪਣੇ ਕਮਰੇ ਦੀ ਕੰਧ ‘ਤੇ ਪੈਨ ਨਾਲ ਸੁਸਾਈਡ ਨੋਟ ਵੀ ਲਿਖ ਕੇ ਗਿਆ ਹੈ। ਇਸ ਵਿੱਚ ਉਸ ਨੇ ਲਿਖਿਆ ਹੈ ਮੈਂ ਵਿੱਕੀ ਆਪਣੀ ਵਹੁਟੀ ਤੇ ਸੋਹਰੇ ਪਰਿਵਾਰ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਰਿਹਾ ਹਾਂ। ਮੇਰੀ ਮੌਤ ਦਾ ਕਾਰਨ ਮੇਰੀ ਸੱਸ ਤੇ ਸਹੁਰਾ, ਵਹੁਟੀ, ਸਾਲੇ ਤੇ ਦੋਵੇ ਸਾਂਢੂ ਹਨ। ਇਨ੍ਹਾਂ ਉਪਰ ਕਾਰਵਾਈ ਕੀਤੀ ਜਾਵੇ।



ਇਸ ਸਬੰਧ ਮ੍ਰਿਤਕ ਦੇ ਭਰਾ ਰਿੱਕੀ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਸੁਹਰੇ ਪਰਿਵਾਰ ਵਾਲੇ ਕਾਫੀ ਤੰਗ ਪ੍ਰੇਸ਼ਾਨ ਕਰਦੇ ਸੀ। ਇਸ ਕਰਕੇ ਉਹ ਕਾਫੀ ਤੰਗ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਉਸ ਨੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਤ ਹੱਤਿਆ ਕਰ ਲਈ ਹੈ। ਥਾਣਾ ਅਜਨਾਲਾ ਦੇ ਸਬ ਇੰਸਪੈਕਟਰ ਧਨਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਮ੍ਰਿਤਕ ਵਿੱਕੀ ਦੀ ਸੱਸ, ਸੁਹਰੇ, ਸਾਲੇ ਤੇ ਸਾਂਢੂਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।