ਨਵਾਬ ਅਤੇ ਬੇਗਮ ਖਾਨ ਦੇ ਨਾਲ ਇਹਨਾਂ ਬਾਲੀਵੁੱਡ ਸਿਤਾਰਿਆਂ ਨੇ ਦਿਖਾਇਆ ਫੈਸ਼ਨ ਦਾ ਜਲਵਾ

ਖਾਸ ਖ਼ਬਰਾਂ

ਅੱਜ ਕਲ ਮਾਇਆ ਨਗਰੀ ਮੁੰਬਈ 'ਚ ਫੈਸ਼ਨ ਦਾ ਮੇਲਾ ਲੱਗਿਆ ਹੋਇਆ ਹੈ ਜਿਥੇ ਲੈਕਮੇ ਫੈਸ਼ਨ ਵੀਕ ਵਿਚ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਇਸ ਫੈਸ਼ਨ ਸ਼ੋਅ ਵਿਚ ਜਿਥੇ ਨਵਾਬ ਸੈਫ ਅਲੀ ਖਾਨ ਆਪਣੇ ਨਵਾਬੀ ਅੰਦਾਜ਼ ਵਿੱਚ ਨਜ਼ਰ ਆਏ ਉੱਥੇ ਬੇਗਮ ਕਰੀਨਾ ਕਪੂਰ ਖਾਣ ਵੀ ਆਪਣੇ ਵੱਖਰੇ ਹੀ ਅੰਦਾਜ਼ ਵਿਚ ਨਜ਼ਰ ਆਈ। 

ਇਸ ਦੇ ਨਾਲ ਹੀ 44 ਦੀ ਉਮਰ ਪਾਰ ਕਰ ਚੁਕੀ ਸਲਮਾਨ ਦੀ ਭਾਬੀ ਮਲਾਇਕਾ ਨੇ ਵੀ ਸਭ ਦੀਆਂ ਨਜ਼ਰਾਂ ਆਪਣੇ ਵੱਲ ਖਿੱਚੀਆਂ। ਇੰਨਾ ਹੀ ਨਹੀਂ ਇਸ ਮੌਕੇ ਸੁਸ਼ਮਿਤਾ ਸੇਨ ਨੇ ਵੀ ਆਪਣੀ ਵੱਖਰੇ ਹੀ ਅੰਦਾਜ਼ ਵਿਚ ਨਜਾਕਤ ਭਰੀ ਖੂਬਸੂਰਤੀ ਦੇ ਨਾਲ ਮਹਿਫ਼ਿਲ ਆਪਣੇ ਨਾਮ ਕਰ ਲਈ।

ਸੁਸ਼ਮਿਤਾ ਸੇਨ ਮੁੰਬਈ ਵਿੱਚ ਚਲ ਰਹੇ ਫੈਸ਼ਨ ਵੀਕ ਵਿੱਚ ਦੁਲਹਨ ਦੇ ਲਿਬਾਸ ਵਿੱਚ ਨਜ਼ਰ ਆਈ। ਜਿਥੇ ਉਹਨਾਂ ਨੇ ਹਾਊਸ ਆਫ ਕੋਟਵਾਰਾ ਦੇ ਡਿਜ਼ਾਈਨਰ ਕਲੈਕਸ਼ਨ ਨੂੰ ਪੇਸ਼ ਕੀਤਾ। ਤੁਹਾਨੂੰ ਦੱਸ ਦੇਈਏ ਕਿ ਜਦ ਸੁਸ਼ਮਿਤਾ ਸੇਨ ਰੈਂਪ ਤੇ ਉਤਰੀ ਤਾਂ ਉਹ ਉਮਰਾਓ ਜਾਨ ਤੋਂ ਘੱਟ ਨਹੀਂ ਲੱਗ ਰਹੀ ਸੀ

ਉਮਰਾਓ ਜਾਨ ਦੀਆਂ ਅਦਾਵਾਂ ਨਾਲ ਸਭ ਦਾ ਮਨ ਮੋਹ ਲਿਆ ਇਥੇ ਸੁਸ਼ਮਿਤਾ ਮੀਰਾ ਅਤੇ ਮੁਜਫਰ ਅਲੀ ਦੇ ਸਮਰ ਡਿਜ਼ਾਈਨ ਨੂੰ ਪ੍ਰਮੋਟ ਕਰ ਰਹੀ ਸੀ। ਅਵਥ ਦੇ ਇਸ ਕਲੈਕਸ਼ਨ ‘ ਸਮੰਜਰ’ ਦੇ ਨਾਲ ‘ ਇਨ ਆਂਖੋਂ ਕੀ ਮਸਤੀ ਮੇਂ’ ਵਰਗੇ ਗੀਤ ਦੇ ਵਿੱਚ ਸੁਸ਼ਮਿਤਾ ਦੀ ਨਜਾਕਤ ਭਰੀ ਚਾਲ ਦੇਖਣ ਹੀ ਲਾਇਕ ਸੀ। 

ਕਲੈਕਸ਼ਨ ਵਿੱਚ ਜ਼ਰਦੋਜੀ, ਆਰੀ, ਮੁਕੀਸ਼ ਅਤੇ ਚਿਕਰਕਾਰੀ ਦੇ ਨਾਲ ਕੱਪੜਿਆਂ ‘ਤੇ ਹਲਕੇ ਰੰਗ ਦੇ ਮੋਤੀਆਂ ਦੇ ਨਾਲ ਇਸਤੇਮਾਲ ਕੀਤਾ ਗਿਆ ਸੀ। ਵਿਟਂਜ ਰੋਜ ਅਤੇ ਗੋਲਡ ਦੇ ਟਚ ਦੇ ਨਾਲ ਸਾੜੀਆਂ ਅਤੇ ਸ਼ਰਾਰਾ ਦੇ ਜ਼ਰੀਏ ਪੇਸ਼ ਕੀਤੇ ਗਏ ਕਾਸਟਿਊਮ ਦੇਖਦੇ ਹੀ ਬਣਦੇ ਸਨ ਪਰ ਉਸ ਨਾਲ ਵੀ ਬੇਹਤਰ ਸੁਸ਼ਮਿਤਾ ਦਾ ਅੰਦਾਜ਼।

ਕਰੀਨਾ ਕਪੂਰ ਖਾਨ, ਫੈਸ਼ਨ ਵੀਕ ਦੇ ਗ੍ਰੈਂਡ ਫਿਨਾਲੇ ਵਿੱਚ ਅਨਾਮਿਕਾ ਖੰਨਾ ਦੇ ਲਈ ਸ਼ੋਅ ਸਟਾਪਰ ਰਹੀ। ਉਥੇ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦਿਸ਼ਾ ਪਟਾਨੀ ਮੁੰਬਈ ‘ਚ ਚੱਲ ਰਹੇ ‘ਲੈਕਮੇ ਫੈਸ਼ਨ ਵੀਕ 2018’ ‘ਚ ਪੁੱਜੀ ।ਇਸ ਦੌਰਾਨ ਦਿਸ਼ਾ ਪਟਾਨੀ ਨੇ ਜਿਹੜੀ ਡਰੈੱਸ ਪਾਈ ਸੀ, ਉਸ ‘ਚ ਉਹ ਕਾਫੀ ਸ਼ਾਨਦਾਰ ਤੇ ਹੌਟ ਨਜ਼ਰ ਆ ਰਹੀ ਸੀ।ਇਸ ਫੈਸ਼ਨ ਵੀਕ ਦੌਰਾਨ ਦਿਸ਼ਾ ਨੇ ਕਰੀਮ ਰੰਗ ਦੀ ਹਾਫ ਸ਼ੋਲਡਰ ਵਾਲੀ ਡਰੈੱਸ ਪਾਈ ਸੀ।