ਨੀਂਦ 'ਚ 500 KM ਅੱਗੇ ਨਿਕਲ ਗਿਆ ਨੌਜਵਾਨ, ਊਬਰ ਨੇ ਥਮਾਇਆ 1 ਲੱਖ ਰੁਪਏ ਦਾ ਬਿਲ

ਖਾਸ ਖ਼ਬਰਾਂ

ਨਿਊ ਜਰਸੀ: ਸ਼ਰਾਬ ਦੇ ਨਸ਼ੇ 'ਚ ਇਕ ਸ਼ਖਸ ਨੇ ਪਹਿਲਾਂ ਤਾਂ ਕੈਬ ਬੁੱਕ ਕੀਤੀ ਅਤੇ ਫਿਰ ਉਹ ਉਸ 'ਚ ਸੋ ਗਿਆ। ਨਸ਼ੇ ਦੀ ਹਾਲਤ 'ਚ ਕੈਬ ਕਰਨਾ ਇਕ ਸ਼ਖਸ ਨੂੰ ਉਸ ਸਮੇਂ ਮਹਿੰਗਾ ਪਿਆ ਜਦੋਂ ਇਸ ਯਾਤਰਾ ਦਾ ਬਿਲ ਨਿਕਲਿਆ। ਇਹ ਘਟਨਾ ਅਮਰੀਕਾ ਦੇ ਨਿਊ ਜਰਸੀ ਦੀ ਹੈ ਜਿੱਥੇ ਕੇਨੀ ਬੈਕਮੈਨ ਨੂੰ ਊਬਰ ਨੇ 1635 ਡਾਲਰ (ਤਕਰਬੀਨ 1,06,000 ਰੁਪਏ) ਦਾ ਬਿਲ ਥਮਾ ਦਿੱਤਾ ਹੈ। 

ਕੈਬ ਕੰਪਨੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਡਰਾਇਵਰ ਨੇ ਕੇਨੀ ਬੈਕਮੈਨ ਨੂੰ ਉਥੇ ਹੀ ਉਤਾਰਿਆ ਜਿੱਥੇ ਉਸਨੂੰ ਉਤਾਰਨ ਲਈ ਬੋਲਿਆ। ਇਸ ਪੂਰੀ ਘਟਨਾ 'ਚ ਹੈਰਾਨ ਕਰ ਦੇਣ ਵਾਲੀ ਗੱਲ ਇਕ ਪਾਸੇ ਹੈ ਅਤੇ ਉਹ ਇਹ ਹੈ ਕਿ ਰਾਇਡ ਖਤਮ ਹੋਣ ਦੇ ਬਾਅਦ ਕੇਨੀ ਬੈਕਮੈਨ ਨੇ ਡਰਾਇਵਰ ਨੂੰ 5 ਸਟਾਰ ਰੇਟਿੰਗ ਵੀ ਦਿੱਤੀ ਹੈ।