ਮੈਕਸਿਕੋ : ਮੈਕਸੀਕੋ ਦੇ ਗਵਾਡਲਜਾਰਾ 'ਚ ਚੱਲ ਰਿਹਾ ਨਿਸ਼ਾਨੇਬਾਜੀ ਵਿਸ਼ਵ ਕੱਪ ਮੁਕਾਬਲੇ 'ਚ ਭਾਰਤ ਦੀ ਅੰਜੁਮ ਮੁਦਗਿਲ ਨੇ ਸਿਲਵਰ ਮੈਡਲ ਜਿੱਤੀਆ ਹੈ। ਮੁਦਗਿਲ ਨੇ ਇਹ ਮੈਡਲ 50 ਮੀਟਰ ਰਾਇਫਲ 3 ਪਾਜ਼ੀਸ਼ਨ 'ਚ ਹਾਸਲ ਕੀਤਾ।
ਇਸਦੇ ਨਾਲ ਹੀ ਭਾਰਤ ਮੈਡਲ ਸਾਰਣੀ 'ਚ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ। ਹੁਣ ਭਾਰਤ ਦੇ ਇਸ ਮੁਕਾਬਲੇ 'ਚ ਕੁਲ 8 ਮੈਡਲ ਹੋ ਚੁੱਕੇ ਹਨ, ਜਿਸ 'ਚ 3 ਗੋਲਡ, ਇਕ ਸਿਲਵਰ ਅਤੇ 4 ਬਰਾਂਜ ਮੈਡਲ ਸ਼ਾਮਿਲ ਹਨ। ਇਹ ਭਾਰਤ ਦਾ ਮੁਕਾਬਲੇ 'ਚ ਪਹਿਲਾ ਸਿਲਵਰ ਮੈਡਲ ਸੀ।
ਉਥੇ ਹੀ ਚੀਨ ਦੀ ਤਿੰਗ ਸੁਨ ਨੇ 442.2 ਅੰਕ ਲੈ ਕੇ ਬਰਾਂਜ ਮੈਡਲ ਆਪਣੇ ਨਾਂਅ ਕੀਤਾ। ਅੰਜੁਮ ਦਾ ISSF ਵਰਲਡ ਕਪ 'ਚ ਇਹ ਪਹਿਲਾ ਮੈਡਲ ਹੈ। ਕਿਸੇ ਵੀ ਅੰਤਰਰਾਸ਼ਟਰੀ ਮੁਕਾਬਲੇ 'ਚ ਇਹ ਅੰਜੁਮ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।