ਪਦਮਾਵਤ ਬਣ ਕੇ ਵੀ ਵਿਵਾਦ 'ਚ ਪਦਮਾਵਤੀ, ਨਿਸ਼ਾਨੇ ਤੇ ਆਇਆ ਸੈਂਸਰ ਬੋਰਡ

ਖਾਸ ਖ਼ਬਰਾਂ

ਮੇਵਾੜ ਰਾਜਵੰਸ਼ ਦੇ 76ਵੇਂ ਮਹਾਰਾਣਾ ਤੇ ਸਾਬਕਾ ਲੋਕ ਸਭਾ ਸਾਂਸਦ ਮਹਿੰਦਰ ਸਿੰਘ ਮੇਵਾੜ ਨੇ ਐਤਵਾਰ ਨੂੰ ਕਿਹਾ ਕਿ ਕੇਂਦਰੀ ਫਿਲਮ ਪ੍ਰਮਾਣ ਬੋਰਡ (ਸੀ.ਬੀ.ਐਫ.ਸੀ) ਨੇ ਸੰਜੇ ਲੀਲਾ ਬੰਸਾਲੀ ਦੀ ਫਿਲਮ ‘ਪਦਮਾਵਤੀ’ ਨੂੰ ਪ੍ਰਮਾਣ ਪੱਤਰ ਦੇ ਕੇ ਲੋਕਾਂ ਨਾਲ ਧੋਖਾ ਕੀਤਾ ਹੈ।

ਸੂਚਨਾ ਤੇ ਪ੍ਰਸਾਰਣ ਮੰਤਰੀ ਸਮ੍ਰਿਤੀ ਇਰਾਨੀ ਤੇ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਰਾਜਿਆਵਰਧਨ ਸਿੰਘ ਰਾਠੌੜ ਨੂੰ ਲਿਖੇ ਪੱਤਰ ਵਿੱਚ ਮਹਿੰਦਰ ਸਿੰਘ ਨੇ ‘ਪਦਮਾਵਤੀ’ ਨੂੰ ਯੂ/ਏ ਪ੍ਰਮਾਣ-ਪੱਤਰ ਦੇਣ ਦੇ ਸ਼ੱਕੀ ਰਵੱਈਏ ਤੇ ਨਤੀਜੇ ਉਪਰ ਚਿੰਤਾ ਪ੍ਰਗਟਾਈ ਹੈ, ਭਾਵੇਂ ਹੀ ਫਿਲਮ ਵਿੱਚ ਸੋਧ ਦੀ ਸਿਫਾਰਸ਼ ਵੀ ਕੀਤੀ ਗਈ ਹੈ।

ਸੀ.ਬੀ.ਐਫ.ਸੀ. ਨੇ ਸ਼ਨੀਵਾਰ ਨੂੰ ਫਿਲਮ ਨਿਰਮਾਤਾਵਾਂ ਨੂੰ ‘ਪਦਮਾਵਤੀ’ ਦਾ ਨਾਮ ਬਾਦਲ ਕੇ ‘ਪਦਮਾਵਤ’ ਕਰਨ ਦਾ ਸੁਝਾਅ ਦਿੱਤਾ ਸੀ। ਇਸ ਦੇ ਨਾਲ ਹੀ ਫਿਲਮ ਨੂੰ ਪੰਜ ਸੁਝਾਵਾਂ ਤੋਂ ਬਾਅਦ ਯੂ/ਏ ਪ੍ਰਮਾਣ ਪੱਤਰ ਦੇਣ ਦਾ ਐਲਾਨ ਕੀਤਾ ਸੀ।