'ਪਦਮਾਵਤ' ਦੇਖਣ ਗਈ ਕੁੜੀ ਨਾਲ ਸਿਨੇਮਾ ਹਾਲ 'ਚ ਬਲਾਤਕਾਰ, ਮੁਲਜ਼ਮ ਗ੍ਰਿਫ਼ਤਾਰ

ਖਾਸ ਖ਼ਬਰਾਂ

ਹੈਦਰਾਬਾਦ- ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮੂਵੀ ਥੀਏਟਰ ਦੇ ਅੰਦਰ 19 ਸਾਲ ਦੀ ਲੜਕੀ ਦੇ ਬਲਾਤਕਾਰ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਖਬਰ ਅਨੁਸਾਰ ਪੀੜਿਤਾ ਸੋਸ਼ਲ ਮੀਡੀਆ ਰਾਹੀਂ ਬਣੇ ਦੋਸਤ ਨਾਲ ਹੈਦਰਾਬਾਦ ਦੇ ਪ੍ਰਸ਼ਾਂਤ ਥੀਏਟਰ 'ਚ ਫਿਲਮ 'ਪਦਮਾਵਤ' ਦੇਖਣ ਗਈ ਸੀ।

ਜਿੱਥੇ ਉਸ ਨਾਲ ਕਥਿਤ ਤੌਰ 'ਤੇ ਯੌਨ ਸ਼ੋਸ਼ਣ ਹੋਇਆ। ਸਰਕਲ ਇੰਸਪੈਕਟਰ ਮਤਈਆ ਨੇ ਦੱਸਿਆ,''ਪੀੜਿਤਾ ਨਾਲ ਫਿਲਮ ਥੀਏਟਰ ਦੇ ਅੰਦਰ ਬਲਾਤਕਾਰ ਹੋਇਆ। 2 ਮਹੀਨੇ ਪਹਿਲਾਂ ਹੀ ਪੀੜਿਤਾ ਅਤੇ ਦੋਸ਼ੀ ਸੋਸ਼ਲ ਮੀਡੀਆ 'ਤੇ ਦੋਸਤ ਬਣੇ ਸਨ।'' 

ਪੁਲਿਸ ਨੇ ਦੱਸਿਆ ਕਿ ਥੀਏਟਰ 'ਚ ਉਸ ਸਮੇਂ ਕੁਝ ਹੀ ਲੋਕ ਸਨ ਅਤੇ ਜ਼ਿਆਦਾਤਰ ਹਿੱਸਾ ਖਾਲੀ ਹੋਣ ਕਾਰਨ ਉਸ ਨੇ ਮੌਕੇ ਦਾ ਫਾਇਦਾ ਚੁੱਕਿਆ।
ਦੋਸ਼ੀ ਨੂੰ 31 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ ਬਾਅਦ ਉਸੇ ਦਿਨ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। 

ਪੀੜਿਤਾ ਦੇ ਪ੍ਰਾਈਵੇਟ ਪਾਰਟਸ 'ਚ ਗੰਭੀਰ ਰੂਪ ਨਾਲ ਸੱਟ ਲੱਗੀ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਧਾਰਾ 376 ਦੇ ਅਧੀਨ ਮਾਮਲਾ ਦਰਜ ਕੀਤਾ, ਨਾਲ ਹੀ ਲਾਪਰਵਾਹੀ ਵਰਤਣ ਦੇ ਮਾਮਲੇ 'ਚ ਥੀਏਟਰ ਮਾਲਕ ਦੇ ਖਿਲਾਫ ਵੀ ਐਕਸ਼ਨ ਲਿਆ ਹੈ। 

ਦੋਸ਼ੀ ਦੀ ਪਛਾਣ 23 ਸਾਲ ਦੇ ਕੰਦਕਤਲਾ ਬੀਕਸ਼ਾਪਥੀ ਦੇ ਰੂਪ 'ਚ ਹੋਈ ਜੋ ਜਨਗਾਓਂ ਜ਼ਿਲੇ 'ਚ ਇਕ ਡਰਾਈਵਰ ਹੈ। 20 ਦਿਨ ਪਹਿਲਾਂ ਹੀ ਦੋਵੇਂ ਪਹਿਲੀ ਵਾਰ ਸਿਕੰਦਰਾਬਾਦ ਰੇਲਵੇ ਸਟੇਸ਼ਨ ਕੋਲ ਸਥਿਤ ਸਵਾਤੀ ਹੋਟਲ 'ਚ ਮਿਲੇ ਸਨ ਅਤੇ ਉੱਥੋਂ ਦੋਸ਼ੀ ਉਸ ਨੂੰ ਆਪਣੀ ਭੈਣ ਦੇ ਘਰ ਲੈ ਗਿਆ ਸੀ।