ਉਨ੍ਹਾ ਮਾਪਿਆਂ ਦੀ ਦਾਤ ਦੇਣੀ ਬਣਦੀ ਹੈ ਜਿਹੜੇ ਆਪਣੇ ਇੱਕ ਦੀ ਫੌਜ ਵਿੱਚ ਹੋਈ ਸਹੀਦੀ ਤੋਂ ਬਾਅਦ ਆਪਣੇ ਪੋਤਿਆਂ ਨੂੰ ਵੀ ਦੇਸ਼ ਸੇਵਾ ਲਈ ਫੌਜ ਵਿੱਚ ਭੇਜਣ ਦਾ ਜ਼ਜ਼ਬਾ ਰੱਖਦੇ ਹਨ। ਅਜਿਹਾ ਹੀ ਕੁਝ ਗੁਰਜਰਵਾਸ ਪਿੰਡ ਵਿੱਚ ਸ਼ਹੀਦ ਹੌਲਦਾਰ ਕਮਲੇਸ਼ ਗੁੱਜਰ ਦੀ ਆਖਰੀ ਵਿਦਾਈ ਸਮੇਂ ਦੇਖਣ ਨੂੰ ਮਿਲਿਆ। ਜਦੋਂ ਸਹੀਦ ਦੇ ਪਿਤਾ ਨੇ ਆਪਣੇ 4 ਪੋਤਿਆਂ ਨੁੰ ਵੀ ਫੌਜ ਭੇਜਣ ਦੀ ਗੱਲ ਆਖੀ।
ਇਸ ਦੌਰਾਨ ਕਾਫ਼ੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਸ਼ਹੀਦ ਦੀ ਸ਼ਾਨ ਵਿੱਚ ਨਾਅਰੇ ਲਗਾਏ। ਸ਼ਹੀਦ ਦੇ ਪੁੱਤਰ ਰਾਹੁਲ ਨੇ ਮੁਖ-ਅਗਨੀ ਦਿੱਤੀ। ਦੱਸ ਦਈਏ ਕਿ ਐਲਓਸੀ ਉੱਤੇ ਫੌਜ ਦੀ 21 ਰਾਜਪੂਤ ਰੇਜੀਮੈਂਟ ਦੀ ਚੌਕੀ ਉੱਤੇ ਚਾਰ ਜਵਾਨਾਂ ਸਹਿਤ ਕਮਲੇਸ਼ ਗੁੱਜਰ ਤੈਨਾਤ ਸਨ। ਬਰਫ ਦੀਆਂ ਢਿੱਗਾ ਡਿੱਗਣ ਨਾਲ ਚਾਰ ਜਵਾਨ ਦਬ ਗਏ ਸਨ। ਇਸ ਦੌਰਾਨ ਕਮਲੇਸ਼ ਅਤੇ ਦੋ ਹੋਰ ਜਵਾਨ ਸ਼ਹੀਦ ਹੋ ਗਏ ਸਨ।