ਪਟਿਆਲੇ ਦੇ ਪਿੰਡ ਫਲੋਲੀ ਦੇ ਇੱਕ ਰਾਜਕੁਮਾਰ ਨਾਮਕ ਵਿਅਕਤੀ ਨੇ ਰਾਤ ਨੂੰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ । ਆਤਮ ਹੱਤਿਆ ਦਾ ਕਾਰਨ ਪੈਸਿਆਂ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ। ਪਟਿਆਲਾ ਸਦਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਰਾਜਕੁਮਾਰ 48 ਸਾਲ ਦਾ ਸੀ। ਪੁਲਿਸ ਜਾਂਚ ਅਧਿਕਾਰੀ ਦੇ ਦੱਸਿਆ ਕਿ ਉਨ੍ਹਾਂ ਨੂੰ ਕੱਲ ਰਾਤ ਇਸ ਘਟਨਾ ਬਾਰੇ ਪਤਾ ਚਲਿਆ ਅਤੇ ਉਨ੍ਹਾਂ ਨੇ ਮੌਕੇ ਉੱਤੇ ਜਾ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਭੇਜ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਮਰਨ ਵਾਲੇ ਨੇ ਇੱਕ ਸੁਸਾਇਡ ਨੋਟ ਲਿਖਿਆ ਸੀ ਜਿਸ ਵਿੱਚ ਲਿਖਿਆ ਕਿ ਪੈਸੇ ਦੇ ਲੇਣ ਦੇਣ ਦੇ ਚਲਦੇ 6 ਲੋਕ ਉਸਨੂੰ ਪ੍ਰੇਸ਼ਾਨ ਕਰਦੇ ਸੀ, ਜਿਸ ਕਰਨ ਉਸਨੇ ਇਹ ਕਦਮ ਚੁੱਕਿਆ। ਸੁਸਾਈਡ ਨੋਟ ਦੇ ਅਧਾਰ 'ਤੇ ਪੁਲਿਸ ਨੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ।
ਮ੍ਰਿਤਕ ਦੇ ਬੇਟੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮੌਕੇ ਤੇ ਉਹ ਘਰ ਵਿਚ ਨਹੀਂ ਸੀ, ਤੇ ਉਸਦੇ ਪਿਤਾ ਨੇ ਆਤਮ ਹਤਿਆ ਕੀਤੀ ਹੈ। ਉਸ ਦੇ ਪਿਤਾ ਦਾ ਕਿਸੇ ਨਾਲ ਪੈਸੇ ਦਾ ਲੈਣ ਦੇਣ ਸੀ, ਜਿਸ ਦੇ ਚਲਦੇ ਉਸਨੇ ਇਹ ਕਦਮ ਚੁੱਕਿਆ ਹੈ।