ਪੈਟਰੋਲ ਨਾਲ ਨਹੀਂ ਗੈਸ ਨਾਲ ਚੱਲੇਗੀ ਇਹ ਬਾਇਕ

ਖਾਸ ਖ਼ਬਰਾਂ

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ ਪਾਵਰ ਇਲੈਕਟ੍ਰਿਕ ਸਾਈਕਲ ਬਣਾਉਣ ਦੀ ਸ਼ੁਰੂਆਤ ਕੀਤੀ ਹੈ।

ਇਸ ਨਵੀਂ ਤਰ੍ਹਾਂ ਦੀ ਸਾਈਕਲ ਦਾ ਨਿਰਮਾਣ ਸ਼ੁਰੂ ਕਰਨ ਦੇ ਨਾਲ ਹੀ ਫਰਾਂਸ ਦੀ ਪ੍ਰਾਗਮਾ ਇੰਡਸਟ੍ਰੀਜ਼ ਨਾਂਅ ਦੀ ਇਹ ਕੰਪਨੀ ਗੈਸ ਨਾਲ ਚੱਲਣ ਵਾਲੇ ਸਾਈਕਲ ਬਣਾਉਣ ਵਾਲੀ ਪਹਿਲੀ ਕੰਪਨੀ ਬਣ ਗਈ ਹੈ।

ਇਹ ਕੰਪਨੀ ਮਿਲਟਰੀ ਯੂਜ਼ ਲਈ ਫਿਊਲ ਸੇਲਜ਼ ਬਣਾਉਂਦੀ ਹੈ। ਕੰਪਨੀ ਨੇ 60 ਹਾਈਡ੍ਰੋਜਨ ਪਾਵਰਡ ਬਾਈਕ ਦੀ ਵਿਕਰੀ ਫਰਾਂਸ ਦੀਆਂ 60 ਨਗਰ ਪਾਲਿਕਾਵਾਂ ਲਈ ਕੀਤੀ ਹੈ।