ਚੰਡੀਗੜ੍ਹ : “ਪੰਜਾਬ ਦਾ ਖ਼ਾਲੀ ਖ਼ਜ਼ਾਨਾ ਭਰਾਂਗੇ ਪਰ ਟੈਕਸ ਨਹੀਂ ਲਾਵਾਂਗੇ। ਹੋਰ ਸਾਧਨਾਂ ਰਾਹੀਂ ਖ਼ਜ਼ਾਨਾ ਭਰਨ ਦੇ ਯਤਨ ਕਰ ਰਹੇ ਹਾਂ।” ਇਹ ਗੱਲ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਗੁੰਡਾ ਟੈਕਸ ਦੀ ਮੀਟਿੰਗ ਵਿੱਚ ਕੋਈ ਗੱਲਬਾਤ ਨਹੀਂ ਹੋਈ ਤੇ ਸਰਕਾਰ ਅਜਿਹਾ ਕੁਝ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਕਿਹਾ ਕੁਝ ਗ਼ਲਤ ਤੱਤਾਂ ਦੀ ਗੱਲ ਸਰਕਾਰ ‘ਤੇ ਨਹੀਂ ਸੁੱਟੀ ਜਾ ਸਕਦੀ।ਉਨ੍ਹਾਂ ਕਿਹਾ ਕਿ ਬਜਟ ਪੰਜਾਬ ਦੇ ਲੋਕਾਂ ਲਈ ਬਹੁਤ ਵਧੀਆ ਹੋਵੇਗਾ ਤੇ ਵਿਧਾਇਕਾਂ ਨੇ ਇਸ ਬਾਰੇ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲੀਡਰਾਂ ਦੇ ਵੱਖਰੇ ਵਿਚਾਰ ਹੋ ਸਕਦੇ ਹਨ ਪਰ ਕਿਸੇ ਦਾ ਕੋਈ ਮਤਭੇਦ ਨਹੀਂ।
ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਕੋਈ ਵੀ ਵਿਰੋਧੀ ਸੁਰ ਨਹੀਂ ਉੱਠੀ ਹੈ। ਸਭ ਦੀਆਂ ਜੱਫੀਆਂ ਪਈਆਂ ਹਨ। ਸੋਢੀ ਨੇ ਕਿਹਾ ਮੈਨੂੰ ਮੰਤਰੀ ਬਣਾਉਣ ਜਾਂ ਨਾ ਬਣਾਉਣ ਦਾ ਫੈਸਲਾ ਹਾਈਕਮਾਨ ਨੇ ਕਰਨਾ ਹੈ। ਮੈਂ ਹਾਈਕਮਾਨ ਦੀ ਹਰ ਗੱਲ ਮੰਨਾਂਗਾ।