ਪੰਜਾਬ ਪੁਲਿਸ ਨੂੰ ਮਿਲੀ ਬੁਲੇਟ ਪਰੂਫ ਵੈਨ, ਕੀਮਤ 73 ਲੱਖ

ਖਾਸ ਖ਼ਬਰਾਂ

ਮੋਹਾਲੀ : ਪਠਾਨਕੋਟ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਦੀ ਹੁਣ ਨੀਂਦ ਖੁੱਲ੍ਹੀ ਹੈ, ਜਿਸ ਤੋਂ ਬਾਅਦ ਕੇਂਦਰ ਨਾਲ ਪੰਜਾਬ ਸਰਕਾਰ ਦੀ ਹੋਈ ਮੀਟਿੰਗ 'ਚ ਫੈਸਲਾ ਲਿਆ ਗਿਆ ਹੈ ਕਿ ਭਵਿੱਖ 'ਚ ਅਜਿਹੇ ਹਮਲਿਆਂ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਰੱਥ ਹੋਣੀ ਚਾਹੀਦੀ ਹੈ। ਮੀਟਿੰਗ 'ਚ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ  ਖੁਦ ਹੀ ਮੋਰਚਾ ਸੰਭਾਲੇ, ਨਾ ਕਿ ਦੂਜੀਆਂ ਕੰਪਨੀਆਂ ਦੇ ਜਵਾਨਾਂ ਦੀ ਉਡੀਕ ਕਰੇ। 



ਕੇਂਦਰ ਨੇ ਕਿਹਾ ਕਿ ਇੱਥੇ ਇੰਟਰਨੈਸ਼ਨਲ ਏਅਰਪੋਰਟ ਹੋਣ ਕਾਰਨ ਕਿਸੇ ਵੀ ਵੱਡੇ ਅੱਤਵਾਦੀ ਹਮਲੇ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਕੋਲ ਇਕ ਮੋਬਾਇਲ ਬੰਕਰ ਦੀ ਤਰ੍ਹਾਂ ਬਣੀ ਹੋਈ ਬੁਲੈਟ ਪਰੂਫ ਵੈਨ ਹੋਣੀ ਚਾਹੀਦੀ ਹੈ, ਜਿਸ 'ਤੇ ਨਾ ਗੋਲੀ ਦਾ ਕੋਈ ਅਸਰ ਹੋਵੇ ਅਤੇ ਨਾ ਹੀ ਬੰਬ ਦਾ। ਕੇਂਦਰ ਸਰਕਾਰ ਵਲੋਂ ਤਿਆਰਕੀਤੀ ਗਈ ਡਿਫੈਂਸ ਦੀ ਮੀਡੀਆ ਆਪਰੇਸ਼ਨਲ ਬੁਲੇਟ ਪਰੂਫ ਵੈਨ ਪੰਜਾਬ ਦੇ 11 ਜ਼ਿਲਿਆਂ ਨੂੰ ਦਿੱਤੀ ਗਈ ਹੈ। 



ਹੁਣ ਤੱਕ ਮੋਹਾਲੀ ਪੁਲਿਸ 'ਚ 3 ਬੁਲੈਟ ਪਰੂਫ ਵੈਨਾਂ ਹਨ। ਵੈਨ 'ਚ ਚਾਲਕ ਸਮੇਤ 11 ਸ਼ਾਰਪ ਸ਼ੂਟਰਾਂ ਦੀ ਟੀਮ ਤਾਇਨਾਤ ਰਹੇਗੀ। ਵੈਨ ਦੀ ਕੀਮਤ 73 ਲੱਖ ਰੁਪਏ ਹੈ।