ਪੰਜਾਬੀ ਦੀ ਮਸ਼ਹੂਰ ਗਾਇਕਾ ਅਨੀਤਾ ਸਮਾਣਾ ਦੀ ਤਰਸਯੋਗ ਹਾਲਤ ਦੇਖ ਰੁਪਿੰਦਰ ਹਾਂਡਾ ਆਈ ਅੱਗੇ

ਖਾਸ ਖ਼ਬਰਾਂ

ਪਿਛਲੇ ਸਾਲ ਨਵੰਬਰ ਤੇ ਦਸੰਬਰ ਦਾ ਮਹੀਨਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਧ ਚਰਚਾ ਲੈ ਗਿਆ। ਇਨ੍ਹਾਂ ਦੋ ਮਹੀਨਿਆਂ 'ਚ ਗਾਇਕਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੇ ਗੀਤਾਂ ਰਾਹੀਂ ਗਾਹ ਪਾ ਦਿੱਤਾ। ਭਾਵੇਂ ਉਹ ਚਰਚਾ ਮਿਊਜ਼ਿਕ ਚੋਰੀ ਦੀ ਹੋਵੇ ਜਾਂ ਫਿਰ ਉਹ ਫੇਕ ਵਿਊਜ਼ ਦੀ ਹੋਵੇ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਮਸ਼ਹੂਰ ਪੰਜਾਬੀ ਗਾਇਕਾ ਅਨੀਤਾ ਸਮਾਣਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਆਰਥਿਕ ਤੰਗੀ ਦਾ ਸ਼ਿਕਾਰ ਹੋਈ ਨਜ਼ਰ ਆ ਰਹੀ ਹੈ। 

ਇਸ ਵੀਡੀਓ ਨੂੰ ਦੇਖ ਕੇ ਰੁਪਿੰਦਰ ਹਾਂਡਾ ਕੋਲੋਂ ਰਿਹਾ ਨਹੀਂ ਗਿਆ ਤੇ ਉਹ ਅਨੀਤਾ ਸਮਾਣਾ ਦਾ ਹਾਲ ਪੁੱਛਣ ਉਨ੍ਹਾਂ ਦੇ ਘਰ ਚਲੀ ਗਈ। ਰੁਪਿੰਦਰ ਹਾਂਡਾ ਨੇ ਅਨੀਤਾ ਸਮਾਣਾ ਨਾਲ ਇਕ ਲਾਈਵ ਵੀਡੀਓ ਫੇਸਬੁੱਕ ‘ਤੇ ਪੋਸਟ ਕੀਤੀ ਹੈ।ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਰੁਪਿੰਦਰ ਹਾਂਡਾ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜਕੱਲ੍ਹ ਦੇ ਸਮੇਂ ‘ਚ ਕਲਾਕਾਰ ਦੀ ਆਵਾਜ਼ ਨਾਲੋਂ ਜ਼ਿਆਦਾ ਉਸ ਦੀ ਲੁੱਕ ਮਾਇਨੇ ਰੱਖੀ ਜਾਂਦੀ ਹੈ। 

ਰੁਪਿੰਦਰ ਹਾਂਡਾ ਮੁਤਾਬਿਕ ਅਨੀਤਾ ਸਮਾਣਾ ਨਾ ਸਿਰਫ ਸੋਹਣਾ ਗਾਉਂਦੇ ਹਨ, ਬਲਕਿ ਸੋਹਣਾ ਦਿਖਦੇ ਵੀ ਹਨ ਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਇੰਨਾ ਪਾਜ਼ੀਟਿਵ ਇਨਸਾਨ ਨਹੀਂ ਦੇਖਿਆ ਹੈ।ਰੁਪਿੰਦਰ ਹਾਂਡਾ ਨੇ ਅਨੀਤਾ ਨੂੰ ਆਪਣੀ ਵੱਡੀ ਭੈਣ ਤੇ ਮਾਂ ਸਮਾਨ ਦੱਸਿਆ ਤੇ ਇਹ ਵੀ ਕਿਹਾ ਕਿ ਜਿੰਨਾ ਵੀ ਉਸ ਕੋਲੋਂ ਹੋ ਸਕਿਆ, ਉਹ ਜ਼ਰੂਰ ਕਰੇਗੀ। ਉਹ ਅਨੀਤਾ ਸਮਾਣਾ ਦੇ ਨਾਲ ਖੜ੍ਹੀ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਰੁਪਿੰਦਰ ਹਾਂਡਾ ਅਨੀਤਾ ਸਮਾਣਾ ਦਾ ਇਕ ਗੀਤ ਵੀ ਰਿਕਾਰਡ ਕਰਵਾ ਰਹੀ ਹੈ, ਜਿਸ ਦੀ ਵੀਡੀਓ ‘ਚ ਅਨੀਤਾ ਸਮਾਣਾ ਖੁਦ ਫੀਚਰ ਕਰੇਗੀ। ਜਿੰਨੀ ਜਲਦੀ ਹੋ ਸਕੇਗਾ, ਇਹ ਗੀਤ ਰਿਲੀਜ਼ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਵੱਲੋਂ ਫੇਸਬੁੱਕ ‘ਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ‘ਤੇ ਜੰਮ ਕੇ ਗੁੱਸਾ ਕੱਢਿਆ ਗਿਆ ਸੀ ਅਤੇ ਖਰੀਆਂ-ਖਰੀਆਂ ਸੁਣਾਈਆਂ ਗਈਆਂ ਸਨ। ਦਰਅਸਲ, ਕੁਝ ਸਮੇਂ ਪਹਿਲਾਂ ਪੋਸਟ ਕੀਤੀ ਗਈ ਇੱਕ ਵੀਡੀਓ ‘ਚ ਹਾਂਡਾ ਨੇ ਮਾਨ ਦੇ ਪ੍ਰਸ਼ੰਸਕਾਂ ਖਿਲਾਫ ਨਾਰਾਜ਼ਗੀ ਜਾਹਰ ਕਰਦਿਆਂ ਕਿਹਾ ਸੀ ਕਿ ਹਰ ਕੋਈ ਕਲਾਕਾਰ ਇੱਜ਼ਤ ਅਤੇ ਸਨਮਾਨ ਦਾ ਹੱਕਦਾਰ ਹੁੰਦਾ ਹੈ।

ਕਿਸੇ ਇੱਕ ਕਲਾਕਾਰ ਦਾ ਫੈਨ ਹੋਣ ਦਾ ਮਤਲਬ ਇਹ ਨਹੀਂ ਕਿ ਕਿਸੇ ਦੂਸਰੇ ਕਲਾਕਾਰ ਨੂੰ ਬੁਰਾ ਭਲਾ ਕਿਹਾ ਜਾਵੇ। ਉਹਨਾਂ ਵੱਲੋਂ ਮਾਨ ਦੇ ਪ੍ਰਸ਼ੰਸਕਾਂ ਦੇ ਦੁਰਵਿਵਹਾਰ ਦੀ ਸਖਤ ਸ਼ਬਦਾਂ ‘ਚ ਆਲੋਚਨਾ ਕੀਤੀ ਗਈ ਸੀ। ਰੁਪਿੰਦਰ ਹਾਂਡਾ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਔਰਤਾਂ ਦੀ ਇੱਜ਼ਤ ਕਰਨ ਦੀ ਸਲਾਹ ਦਿੱਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਹੀ ਗੱਲ ਹੋਈ ਸੀ ਫ਼ੇਕ ਵਿਊਜ਼ ਦੀ ਜਿਸ ਦਾ ਸ਼ਿਕਾਰ ਹੋਏ ਸਨ ਕਈ ਨਾਮੀ ਗਾਇਕ ਜਿਵੇਂ ਕਿ ਰੁਪਿੰਦਰ ਹਾਂਡਾ, ਹਾਰਡੀ ਸੰਧੂ, ਗੁਰੂ ਰੰਧਾਵਾ ਆਦਿ। ਦੱਸ ਦੇਈਏ ਕਿ ਰੁਪਿੰਦਰ ਹਾਂਡਾ ਨੇ ਆਪਣੇ ਫੇਸਬੁੱਕ ਪੇਜ਼ ਰਾਹੀਂ ਉਸ ਸਮੇਂ ਜੋ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆ ਸੀ ਉਹ ਪੋਲ ਖੋਲ੍ਹਦੀਆਂ ਸਨ ਫੇਕ ਵਿਊਜ਼ ਦੀ।