ਪੰਜਾਬੀ ਨੂੰ ਪਹਿਲੇ ਸਥਾਨ 'ਤੇ ਲਿਖਣ ਲਈ ਹੋਰ ਭਾਸ਼ਾ 'ਤੇ ਕਾਲਖ ਲਿੱਪਣਾ ਨਿੰਦਣਯੋਗ - ਸ਼ਿਵ ਸੈਨਾ

ਖਾਸ ਖ਼ਬਰਾਂ

ਪੰਜਾਬ ਭਰ ਵਿੱਚ ਨੈਸ਼ਨਲ ਰਾਜ ਮਾਰਗਾਂ ਉੱਤੇ ਹਿੰਦੀ ਨੂੰ ਪਹਿਲਾ ਸਥਾਨ ਲਿਖੇ ਜਾਣ ਨੂੰ ਲੇਕੇ ਪੰਜਾਬੀ ਭਾਸ਼ਾ ਪ੍ਰੇਮੀ ਇਸ ਉੱਤੇ ਕਾਲਖ ਪੋਤ ਰਹੇ ਹਨ, ਜਿਸ ਨੂੰ ਲੇਕੇ ਹੁਣ ਸ਼ਿਵ ਸੈਨਾ ਹਿੰਦੁਸਤਾਨ ਇਸ ਦਾ ਵਿਰੋਧ ਖੁੱਲ ਕੇ ਕਰਨ ਲਗ ਪਈ ਹੈ।

ਉਨ੍ਹਾਂ ਦੇ ਅਨੁਸਾਰ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਜਦੋਂ ਕੇ ਹਿੰਦੀ ਰਾਸ਼ਟਰੀ ਭਾਸ਼ਾ ਹੈ ਅਤੇ ਇਸ ਉੱਤੇ ਕੁੱਝ ਲੋਕਾਂ ਵਲੋਂ ਕਾਲਖ ਲਿੱਪਣਾ ਨਿੰਦਣਯੋਗ ਹੈ ਜਿਸਦਾ ਸ਼ਿਵ ਸੇਨਾ ਹਿੰਦੁਸਤਾਨ ਵਿਰੋਧ ਕਰਦੀ ਹੈ।ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਦੇ ਅਨੁਸਾਰ ਉਹ ਪੰਜਾਬ ਵਿਚ ਪਲੇ ਤੇ ਵੱਡੇ ਹੋਏ ਹਨ, ਪਰ ਜੋ ਰਾਜ ਮਾਰਗਾਂ ਤੇ ਕੁਝ ਲੋਕਾਂ ਵਲੋਂ ਹਿੰਦੀ ਰਾਸ਼ਟਰ ਭਾਸ਼ਾ ਉੱਤੇ ਕਾਲਖ ਪੋਤੀ ਜਾ ਰਹੀ ਹੈ। 

ਉਹ ਗਲਤ ਹੈ ਕਿਉਂਕਿ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ, ਜਦਕਿ ਅਸੀ ਪੰਜਾਬੀ ਨੂੰ ਦੇਸ਼ ਦੇ ਦੂਜੇ ਰਾਜਾਂ ਵਿੱਚ ਦੂਜਾ ਸਥਾਨ ਦਵਾਉਣ ਦੀ ਕੋਸ਼ਿਸ਼ ਕਰਦੇ ਹਾਂ, ਜੇ ਕੁਝ ਲੋਕ ਹਿੰਦੀ ਦੇ ਨਾਲ ਅਜਿਹਾ ਸਲੂਕ ਕਰਣਗੇ ਤਾਂ ਦੂੱਜੇ ਰਾਜਾਂ ਵਿਚ ਪੰਜਾਬੀ ਦੇ ਨਾਲ ਵੀ ਅਜਿਹਾ ਹੋਣਾ ਸੰਭਵ ਹੈ। 

ਉਨ੍ਹਾਂ ਆਖਿਆ ਰਾਸ਼ਟਰੀ ਰਾਜ ਮਾਰਗਾਂ ਉੱਤੇ ਪੰਜਾਬੀ ਨੂੰ ਪਹਿਲੇ ਸਥਾਨ ਤੇ ਲਿਖਵਾਉਣ ਲਈ ਅੰਦੋਲਨ ਜਾਂ ਮਾਨਯੋਗ ਅਦਾਲਤ ਦਾ ਸਹਾਰਾ ਲੇਣਾ ਚਾਹੀਦਾ ਹੈ, ਦੂਜੀ ਭਾਸ਼ਾ ਤੇ ਕਾਲਖ ਪੋਥਣ ਨਾਲ ਪੰਜਾਬ ਦਾ ਮਾੜਾ ਅਕਸ਼ ਦੂਜੇ ਰਾਜਨ ਲੋਕਾਂ ਚ ਜਾਵੇਗਾ, ਜਿਸ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ।