ਪਾਕਿ ਖੁਫੀਆ ਏਜੰਸੀ ਨੂੰ ਜਾਣਕਾਰੀ ਲੀਕ ਕਰਨ ਵਾਲਾ ਹਵਾਈ ਫੌਜ ਦਾ ਗਰੁਪ ਕੈਪਟਨ ਗ੍ਰਿਫਤਾਰ

ਨਵੀਂ ਦਿੱਲੀ : ਪਾਕਿਸਤਾਨੀ ਖੁਫੀਆ ਏਜੰਸੀ ISI ਲਈ ਜਾਸੂਸੀ ਕਰਨ ਅਤੇ ਉਸਨੂੰ ਗੁਪਤ ਦਸਤਾਵੇਜ਼ ਉਪਲਬਧ ਕਰਾਉਣ ਦੇ ਇਲਜ਼ਾਮ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਏਅਰਫੋਰਸ ਦੇ ਗਰੁਪ ਕੈਪਟਨ ਅਰੁਣ ਮਾਰਵਾਹ ( 51 ਸਾਲ ) ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਸੂਤਰਾਂ ਦੇ ਅਨੁਸਾਰ ਕੁਝ ਮਹੀਨੇ ਪਹਿਲਾਂ ਆਈਐਸਆਈ ਦੇ ਇੱਕ ਏਜੰਟ ਨੇ ਕੁੜੀ ਬਣਕੇ ਮਾਰਵਾਹ ਨਾਲ ਸੰਪਰਕ ਕੀਤਾ ਸੀ। 

ਕੁਝ ਹਫਤੇ ਪਹਿਲਾਂ ਏਅਰਫੋਰਸ ਦੇ ਉੱਤਮ ਅਧਿਕਾਰੀ ਨੂੰ ਜਦੋਂ ਇਸਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਅੰਦਰੂਨੀ ਜਾਂਚ ਸੁਰੂ ਕਰਾ ਦਿੱਤੀ। ਜਾਂਚ ਵਿੱਚ ਮਾਰਵਾਹ ਦੀ ਜਾਸੂਸੀ ਵਿੱਚ ਸ਼ਾਮਲ ਪਾਏ ਜਾਣ 'ਤੇ ਏਅਰਫੋਰਸ ਦੇ ਸੀਨੀਅਰ ਅਧਿਕਾਰੀ ਨੇ ਦਿੱਲੀ ਪੁਲਿਸ ਕਮਿਸ਼ਨਰ ਅਮੂਲੀਆ ਪਟਨਾਇਕ ਨੂੰ ਇਸਦੀ ਸ਼ਿਕਾਇਤ ਕੀਤੀ।ਪਟਨਾਇਕ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਪੈਸ਼ਲ ਸੈਲ ਨੂੰ ਇਸਦੀ ਜਾਂਚ ਸੌਂਪ ਦਿੱਤੀ।