ਪਾਕਿਸਤਾਨ ਨੇ ਮੁੜ ਕੀਤੀ ਗੋਲਾਬਾਰੀ

 ਪੰਜਾਬ ਦੇ ਫ਼ੌਜੀ ਸਮੇਤ ਤਿੰਨ ਦੀ ਮੌਤ ਤਿੰਨ ਦਿਨ ਲਈ ਸਕੂਲ ਬੰਦ

 ਪੰਜਾਬ ਦੇ ਫ਼ੌਜੀ ਸਮੇਤ ਤਿੰਨ ਦੀ ਮੌਤ ਤਿੰਨ ਦਿਨ ਲਈ ਸਕੂਲ ਬੰਦ

 ਪੰਜਾਬ ਦੇ ਫ਼ੌਜੀ ਸਮੇਤ ਤਿੰਨ ਦੀ ਮੌਤ ਤਿੰਨ ਦਿਨ ਲਈ ਸਕੂਲ ਬੰਦ
ਜੰਮੂ, 20 ਜਨਵਰੀ: ਪਾਕਿਸਤਾਨ ਨੇ ਅੱਜ ਲਗਾਤਾਰ ਤੀਜੇ ਦਿਨ ਸਰਹੱਦ 'ਤੇ ਗੋਲੀਬਾਰੀ ਕੀਤੀ ਜਿਸ ਕਾਰਨ ਫ਼ੌਜ ਦੇ ਇਕ ਜਵਾਨ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਪਿਛਲੇ ਦੋ ਦਿਨਾਂ ਤੋਂ ਹੁਣ ਤਕ ਯੁਧਬੰਦੀ ਦੀ ਉਲੰਘਣਾ ਕਰ ਕੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਚਾਰ ਫ਼ੌਜੀ ਜਵਾਨਾਂ ਸਮੇਤ 10 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 50 ਜਣੇ ਜ਼ਖ਼ਮੀ ਹੋ ਗਏ ਹਨ। ਪਾਕਿਸਤਾਨ ਨੇ ਅੱਜ ਪੁਣਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਖੇਤਰ ਵਿਚ ਗੋਲੀਬਾਰੀ ਕੀਤੀ ਜਿਸ ਵਿਚ ਭਾਰਤੀ ਜਵਾਨ ਦੀ ਮੌਤ ਹੋ ਗਈ। ਮਾਰਿਆ ਗਿਆ ਫ਼ੌਜੀ 23 ਸਾਲਾ ਮਨਦੀਪ ਸਿੰਘ ਪੰਜਾਬ ਵਿਚ ਸੰਗਰੂਰ ਦੇ ਆਲਮਪੁਰ ਪਿੰਡ ਦਾ ਰਹਿਣ ਵਾਲਾ ਹੈ। ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਦਾ ਭਾਰਤੀ ਜਵਾਨਾਂ ਨੇ ਵੀ ਜਵਾਬ ਦਿਤਾ। ਗੋਲੀਬੰਦੀ ਦੀ ਲਗਾਤਾਰ ਉਲੰਘਣਾ ਤੋਂ ਖ਼ੌਫ਼ਜ਼ਦਾ 10 ਹਜ਼ਾਰ ਲੋਕਾਂ ਨੂੰ ਸਰਹੱਦੀ ਇਲਾਕਿਆਂ ਨੇੜੇ ਅਪਣੀ ਰਿਹਾਇਸ਼ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਅਥਾਰਟੀਆਂ ਨੇ ਖ਼ਤਰੇ ਦੀ ਘੰਟੀ ਵਜਾਉਂਦਿਆਂ ਲੋਕਾਂ ਨੂੰ ਇਥੋਂ ਜਾਣ ਲਈ ਕਿਹਾ ਸੀ। ਕੋਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ ਨੇੜੇ ਚਲਦੇ 300 ਸਕੂਲਾਂ ਨੂੰ ਵੀ ਅਗਲੇ ਤਿੰਨ ਦਿਨਾਂ ਲਈ ਬੰਦ ਕਰ ਦਿਤਾ ਗਿਆ ਹੈ।  ਅਧਿਕਾਰੀਆਂ ਨੇ ਕਿਹਾ ਕਿ ਅੱਜ ਪਾਕਿਸਤਾਨ ਦੀ ਗੋਲੀਬਾਰੀ ਵਿਚ ਕਪੂਰ ਆਰ.ਐਸ. ਪੁਰਾ ਦੇ ਰਹਿਣ ਵਾਲੇ 17 ਸਾਲਾ ਗੌਰਾ ਰਾਮ ਅਤੇ ਅਬਦੁਲੀਆਂ ਦੇ ਰਹਿਣ ਵਾਲੇ 45 ਸਾਲਾ ਗੌਰ ਸਿੰਘ ਹਲਾਕ ਹੋ ਗਿਆ। ਕਲ ਦੋ ਆਮ ਨਾਗਰਿਕ ਅਤੇ ਦੋ ਫ਼ੌਜੀ ਸਰਹੱਦ ਪਾਰ ਤੋਂ ਗੋਲੀਬਾਰੀ 'ਚ ਮਾਰੇ ਗਏ ਸਨ।