ਪਲਾਸਟਿਕ ਪਾਈਪਾਂ ਰਾਹੀਂ ਪਾਕਿਸਤਾਨ ਤੋਂ ਭਾਰਤ ਪਹੁੰਚੀ 50 ਕਰੋੜ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ: ਨਸ਼ਾ ਤਸਕਰੀ ਲਈ ਬਣੀ ਵਿਸ਼ੇਸ਼ ਟੀਮ ਤੇ ਸੀਮਾ ਸੁਰੱਖਿਆ ਬਲ ਨੇ 10 ਕਿੱਲੋ ਹੈਰੋਇਨ ਜ਼ਬਤ ਕੀਤੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੱਥੋਂ ਤਸਕਰ ਨਸ਼ੇ ਦੀ ਵੱਡੀ ਖੇਪ ਭਾਰਤ ਵਿੱਚ ਭੇਜ ਰਹੇ ਸਨ, ਉੱਥੋਂ ਪਾਕਿਸਤਾਨੀ ਫ਼ੌਜ ਦੀ ਚੌਕੀ 1100 ਮੀਟਰ ਦੀ ਦੂਰੀ ‘ਤੇ ਹੈ। ਇਸ ਆਪ੍ਰੇਸ਼ਨ ਦੌਰਾਨ ਇੱਕ ਤਸਕਰ ਮਾਰਿਆ ਗਿਆ ਹੈ ਤੇ ਦੂਜਾ ਫਰਾਰ ਹੋ ਗਿਆ ਹੈ।