ਨਵੀਂ ਦਿੱਲੀ :ਮਾਈਕਰੋ ਬਲਾਗਿੰਗ ਸਾਈਟ ਟਵਿੱਟਰ ਨੇ ਪਰਾਗ ਅਗਰਵਾਲ ਨੂੰ ਆਪਣਾ ਨਵਾਂ ਮੁੱਖ ਉਦਯੋਗਿਕ ਅਧਿਕਾਰੀ (ਸੀ.ਟੀ.ਓ) ਨਿਯੁਕਤ ਕੀਤਾ ਹੈ। ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਇਸ ਸੰਬੰਧ 'ਚ ਜਾਣਕਾਰੀ ਦਿਤੀ ਹੈ। ਅਗਰਵਾਲ ਐਡਮ ਮੇਸਿੰਗਰ ਦਾ ਸਥਾਨ ਲੈਣਗੇ ਜੋ 2016 ਦੇ ਅੰਤ 'ਚ ਕੰਪਨੀ ਛੱਡ ਚੁਕੇ ਹਨ।
ਟਵਿੱਟਰ 'ਚ ਆਉਣ ਤੋਂ ਪਹਿਲਾਂ ਉਹ ਮਾਈਕ੍ਰੋਸਾਫਟ ਰਿਸਰਚ, ਯਾਬੂ ਰਿਸਰਚ ਅਤੇ ਏ.ਟੀ.ਐਂਡ.ਟੀ. ਲੈਬਸ ਨਾਲ ਜੁੜੇ ਰਹੇ ਹਨ। ਟਵਿੱਟਰ ਨੇ ਇਸ ਹਫਤੇ ਐਲਾਨ ਕੀਤਾ ਸੀ ਕਿ ਉਹ ਆਪਣੇ ਪਲੈਟਫਾਰਮ 'ਤੇ 'ਸਮੂਹਿਕ ਸਿਹਤ, ਖੁੱਲ੍ਹਾਪਨ ਅਤੇ ਜਨਤਕ ਗੱਲਬਾਤ 'ਚ ਸ਼੍ਰਿਸ਼ਟਾਚਾਰ ਵਧਾਉਣ' ਦੇ ਮਕਸਦ ਨਾਲ ਸਮਾਜ ਵਿਗਿਆਨ ਦਾ ਇਕ ਨਿਰਦੇਸ਼ ਨਿਯੁਕਤ ਕਰਨਾ ਚਾਹੁੰਦਾ ਹੈ।