ਕਹਿੰਦੇ ਹਨ ਕੇ ਪਤੀ -ਪਤਨੀ ਦਾ ਰਿਸ਼ਤਾ ਬਹੁਤ ਅਨਮੋਲ ਤੇ ਗੂੜ੍ਹਾ ਹੁੰਦਾ ਹੈ, ਪਰ ਇਸ ਖਬਰ ਨੇ ਪਤੀ ਪਤਨੀ ਦੇ ਰਿਸ਼ਤੇ ਨੂੰ ਬਹੁਤ ਘਿਨੌਣਾ ਬਣਾ ਦਿੱਤਾ ਹੈ। ਰੂਸ ਵਿਚ ਇਕ ਪਤੀ ਨੇ ਗੁੱਸੇ ਵਿਚ ਆਪਣੀ ਪਤਨੀ ਦੇ ਦੋਵੇਂ ਹੱਥ ਕੁਹਾੜੀ ਨਾਲ ਕੱਟ ਦਿੱਤੇ। ਦੋਸ਼ੀ ਨੇ ਹਮਲਾ ਸਿਰਫ ਇਸ ਲਈ ਕੀਤਾ ਸੀ, ਕਿਉਂਕਿ ਉਸ ਨੇ ਪਤਨੀ ਦੇ ਫੋਨ ‘ਤੇ ਦੂਜੇ ਸ਼ਖਸ ਦਾ ਮੈਸੇਜ ਦੇਖਿਆ ਸੀ, ਜੋ ਉਸ ਨੂੰ ਪਸੰਦ ਕਰਦਾ ਸੀ।
ਘਟਨਾ ਤੋਂ ਪਹਿਲਾਂ ਔਰਤ ਨੇ ਪਤੀ ਦੀ ਧਮਕੀਆਂ ਅਤੇ ਕੁੱਟਮਾਰ ਤੋਂ ਤੰਗ ਆ ਕੇ ਉਸ ਤੋਂ ਤਲਾਕ ਮੰਗਿਆ ਸੀ। ਡਾਕਟਰਾਂ ਨੇ ਇਲਾਜ ਦੌਰਾਨ ਔਰਤ ਦਾ ਇਕ ਹੱਥ ਤਾਂ ਜੋੜ ਦਿੱਤਾ ਪਰ ਦੂਜਾ ਹੱਥ ਜ਼ੋਰਦਾਰ ਹਮਲੇ ਦੇ ਚਲਦੇ ਨਹੀਂ ਬਚਾਇਆ ਜਾ ਸਕਿਆ। 25 ਸਾਲਾ ਮਾਰਗਰੀਟਾ ਗ੍ਰਾਚਯੋਵਾ ਦੇ 2 ਬੱਚੇ ਹਨ। ਬੇਰਹਿਮੀ ਨਾਲ ਹੋਏ ਹਮਲੇ ਵਿਚ ਉਨ੍ਹਾਂ ਦੀ ਬਾਂਹ ‘ਤੇ ਵੀ ਸੱਟਾਂ ਲੱਗੀਆਂ ਹਨ।
ਉਨ੍ਹਾਂ ਦੱਸਿਆ, ਮੈਂ ਪਤੀ ਡਿਮਤ੍ਰੀ ਗ੍ਰਾਚਯੋਗ ਨੂੰ ਤਲਾਕ ਦੇ ਦਸਤਾਵੇਜ਼ ਦਿੱਤੇ ਸਨ। ਉਸ ਤੋਂ ਬਾਅਦ ਉਸ ਨੇ ਮੇਰੇ ਇਕ ਸਹਿਕਰਮੀ ਨਾਲ ਮੈਸੇਜ ‘ਤੇ ਹੋਈ ਗੱਲਬਾਤ ਦੇਖ ਲਈ ਸੀ। ਪਤਨੀ ਮੁਤਾਬਕ ਪਤੀ ਨੂੰ ਇਸ ਗੱਲ ਤੋਂ ਜਲਣ ਹੋਈ। ਮੁਆਫੀ ਚਾਹੁੰਦੀ ਹਾਂ, ਮੇਰੇ ਲਈ ਇਸ ਨੂੰ ਦੁਬਾਰਾ ਦੋਹਰਾਉਣਾ ਕਾਫੀ ਦਰਦਨਾਕ ਹੈ। ਦੋਸ਼ੀ ਪਤੀ ਨੂੰ ਪੁਲਸ ਨੇ ਫਰਵਰੀ ਤੱਕ ਲਈ ਹਿਰਾਸਤ ਵਿਚ ਭੇਜ ਦਿੱਤਾ ਹੈ। ਪਤਨੀ ‘ਤੇ ਬੇਰਹਿਮੀ ਨਾਲ ਹਮਲਾ ਕਰਨ ਦੇ ਦੋਸ਼ ਵਿਚ ਉਸ ਨੂੰ 15 ਸਾਲ ਤੱਕ ਜੇਲ ਦੀਆਂ ਸਲਾਖਾਂ ਪਿੱਛੇ ਰਹਿਣਾ ਪੈ ਸਕਦਾ ਹੈ।
ਪੁੱਛਗਿੱਛ ਵਿਚ ਉਸ ਨੇ ਮੰਨਿਆ ਕਿ ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ ਉਹ ਪਤਨੀ ਨੂੰ ਕਾਰ ਤੋਂ ਜੰਗਲ ਵਾਲੇ ਇਲਾਕੇ ਵਿਚ ਲੈ ਗਿਆ ਸੀ। ਉਥੇ ਹੀ ਉਸ ਨੇ ਕੁਹਾੜੀ ਨਾਲ ਉਸ ਦੇ ਦੋਵੇਂ ਹੱਥ ਕੱਟ ਦਿੱਤੇ ਸਨ। ਪੁਲਸ ਸੂਤਰਾਂ ਮੁਤਾਬਕ ਦੋਸ਼ੀ ਨੇ ਕੁਹਾੜੀ ਨੂੰ ਫੜਨ ਵਾਲੇ ਹਿੱਸੇ ਨਾਲ ਪਤਨੀਆਂ ਦੀਆਂ ਉਂਗਲਾਂ ਜ਼ਖਮੀ ਕਰ ਦਿੱਤੀਆਂ ਸੀ।
ਧਮਕੀਆਂ ਵੀ ਦਿੰਦਾ ਸੀ। ਨਵੰਬਰ ਵਿਚ ਵੀ ਉਹ ਪਤਨੀ ਨੂੰ ਜੰਗਲ ਲੈ ਗਿਆ ਸੀ, ਜਿਥੇ ਉਸ ਨੇ ਉਸ ‘ਤੇ ਚਾਕੂ ਨਾਲ ਹਮਲਾ ਕੀਤਾ ਸੀ ਅਤੇ ਕਿਹਾ ਸੀ ਕਿ ਉਸ ਨੂੰ ਤਲਾਕ ਦੇ ਬਾਰੇ ਵਿਚ ਸੋਚਣਾ ਬੰਦ ਕਰ ਦੇਣਾ ਚਾਹੀਦਾ ਹੈ। ਇਹ ਹੀ ਨਹੀਂ ਦੋਸ਼ੀ ਨੇ ਉਦੋਂ ਉਸ ਦੇ ਚਿਹਰੇ ‘ਤੇ ਐਸਿਡ ਪਾਉਣ ਦੀ ਧਮਕੀ ਵੀ ਦਿੱਤੀ ਸੀ।