ਪਤੀ ਨਾਲ ਕੰਮ ਕਰਨ ਤੋਂ ਬੱਚ ਰਹੀ ਹੈ ਐਸ਼ਵਰਿਆ, ਅਜਿਹੇ ਬਹਾਨੇ ਅਭਿਸ਼ੇਕ ਨੂੰ ਨਹੀਂ ਹੋ ਰਹੇ ਹਜ਼ਮ

ਫਿਲਮ 'ਐ ਦਿਲ ਹੈ ਮੁਸ਼ਕਿਲ' ਨਾਲ ਵਾਪਸੀ ਕਰਨ ਤੋਂ ਬਾਅਦ ਐਸ਼ਵਰਿਆ ਰਾਏ ਦਾ ਗਰਾਫ ਕਾਫੀ ਵੱਧਦਾ ਰਿਹਾ ਹੈ। ਅੱਜਕਲ ਐਸ਼ ਆਪਣੀ ਆਉਣ ਵਾਲੀ ਫਿਲਮ 'ਫੰਨੇ ਖਾਂ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ੍ਹ ਇਕ ਹੋਰ ਪ੍ਰੋਜੈਕਟ ਵੀ ਹੈ। ਉੱਥੇ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਕੋਲ੍ਹ ਸਕ੍ਰਿਪਟਸ ਦੀ ਕਮੀ ਹੈ। ਲੰਬੇ ਸਮੇਂ ਤੋਂ ਉਨ੍ਹਾਂ ਨੂੰ ਕਿਸੇ ਫਿਲਮ 'ਚ ਨਹੀਂ ਦੇਖਿਆ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਅਭਿਸ਼ੇਕ ਤੇ ਐਸ਼ਵਰਿਆ ਨੂੰ ਫਿਲਮਕਾਰ ਰਾਜੇਸ਼ ਆਰ ਸਿੰਘ ਨੇ ਇਕ ਫਿਲਮ ਆਫਰ ਕੀਤੀ ਹੈ।