ਪੇਪਰ ਨੇ ਲਈ ਜਾਨ, ਵਿਦਿਆਰਥੀ ਨੂੰ ਪਿਆ ਦਿਲ ਦਾ ਦੌਰਾ

ਫ਼ਰੀਦਕੋਟ : ਇਨ੍ਹੀਂ ਦਿਨੀਂ ਵਿਦਿਅਰਥੀਆਂ ਦੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ ਵਿਦਿਆਰਥੀ ਪੂਰੇ ਜੀ ਜਾਨ ਨਾਲ ਇਨ੍ਹਾਂ ਪ੍ਰੀਖਿਆਵਾਂ ਦੀਆਂ ਤਿਆਰੀ ‘ਚ ਜੁਟੇ ਹੋਏ ਹਨ। ਪ੍ਰੀਖਿਆਵਾਂ ਦਾ ਦਬਾਅ ਅਜਿਹਾ ਹੈ ਕਿ ਕਈ ਵਾਰ ਵਿਦਿਆਰਥੀ ਇਸ ਨੂੰ ਝੱਲ ਨਹੀਂ ਸਕਦੇ ਜਿਸ ਕਾਰਨ ਕੋਈ ਬੁਰਾ ਹਾਦਸਾ ਵੀ ਵਾਪਰ ਜਾਂਦਾ ਹੈ ਅਜਿਹੀ ਘਟਨਾ ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਵਿਚ ਵਾਪਰੀ। ਹੋਇਆ ਇਹ ਕਿ ਬਾਰ੍ਹਵੀਂ ਜਮਾਤ ਦਾ ਹਰਪ੍ਰੀਤ ਸਿੰਘ ਨਾਮੀਂ ਵਿਦਿਆਰਥੀ, ਜੋ ਕਿ ਪੇਪਰ ਦੇਣ ਗਿਆ ਪਰ ਸਹੀ ਸਲਾਮਤ ਘਰ ਨਹੀਂ ਪਰਤਿਆ।

ਜਿਥੇ ਉਸ ਨੂੰ ਡਾਕਟਰਾਂ ਵਲੋਂ ਮ੍ਰਿਤਕ ਕਰਾਰ ਦਿਤਾ ਗਿਆ। ਇਸ ਘਟਨਾ ਤੋਂ ਬਾਅਦ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਦਸਿਆ ਕਿ ਹਰਪ੍ਰੀਤ ਸਿੰਘ ਦਾ ਪਰਵਾਰ ਬਹੁਤ ਗ਼ਰੀਬ ਹੈ ਅਤੇ ਉਨ੍ਹਾਂ ਸਰਕਾਰ ਤੋਂ ਮ੍ਰਿਤਕ ਦੇ ਪਰਵਾਰ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ। ਉਧਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਮੁਢਲੀ ਕਾਰਵਾਈ ਦੌਰਾਨ ਪਤਾ ਲਗਿਆ ਹੈ ਕਿ ਹਰਪ੍ਰੀਤ ਸਿੰਘ ਨੂੰ ਅਚਾਨਕ ਹੀ ਦਿਲ ਦਾ ਦੌਰਾ ਪਿਆ ਸੀ। 

ਜਿਸ ਨਾਲ ਉਸ ਦੀ ਮੌਤ ਹੋ ਗਈ ਹੈ ਅਤੇ ਇਸ ਮਾਮਲੇ ਦੀ ਡਾਕਟਰੀ ਜਾਂਚ ਅਜੇ ਜਾਰੀ ਹੈ। ਪੇਪਰ ਦਿੰਦੇ ਸਮੇਂ ਹਰਪ੍ਰੀਤ ਸਿੰਘ ਦੀ ਅਚਾਨਕ ਹੋਈ ਮੌਤ ਕਾਰਨ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਅਤੇ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।