ਡਾਕਟਰ ਗੁਲਾਟੀ ਦੇ ਨਾਲ ਹੋਏ ਝਗੜੇ ਤੋਂ ਬਾਅਦ ਅਕਸਰ ਵਿਵਾਦਾਂ ਵਿੱਚ ਬਣੇ ਰਹਿਣ ਵਾਲੇ ਕਪਿਲ ਸ਼ਰਮਾ ਦੇ ਫੈਂਸ ਲਈ ਖੁਸ਼ਖਬਰੀ ਹੈ। ਖਬਰਾਂ ਦੇ ਅਨੁਸਾਰ ਕਪਿਲ ਸ਼ਰਮਾ ਹੁਣ ਬਿਲਕੁੱਲ ਠੀਕ ਹਨ ਅਤੇ ਉਨ੍ਹਾਂ ਦਾ ਸ਼ੋਅ ਛੇਤੀ ਸ਼ੁਰੂ ਹੋਣ ਵਾਲਾ ਹੈ। ਕਪਿਲ ਨੇ ਪਿਛਲੇ ਦਿਨੀਂ ਆਪਣੀ ਸਿਹਤ ਠੀਕ ਨਾ ਹੋਣ ਦੇ ਕਾਰਨ ਸ਼ੋਅ ਨੂੰ ਹੋਲਡ ਤੇ ਰੱਖ ਬ੍ਰੇਕ ਲੈ ਲਿਆ ਸੀ।
ਕਪਿਲ ਸ਼ਰਮਾ ਫਿਲਹਾਲ ਬੈਂਗਲੁਰੂ ਵਿੱਚ ਆਪਣਾ ਆਯੂਰਵੈਦਿਕ ਇਲਾਜ ਕਰਵਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਉਹ ਫਿੱਟ ਹਨ। ਕਪਿਲ ਨੇ ਮੀਡੀਆ ਨਾਲ ਗੱਲ ਬਾਤ ਦੌਰਾਨ ਕਿਹਾ ਕਿ ” ਮੈਨੂੰ ਇੱਕ ਚੰਗੇ ਕਮਬੈਕ ਦੇ ਲਈ ਆਪਣੀ ਬਾਡੀ ਨੂੰ ਠੀਕ ਕਰਨਾ ਜਰੂਰੀ ਸੀ।