ਫਲਾਇਟ 'ਚ ਵੀ ਤੇਜ਼ ਇੰਟਰਨੈੱਟ ਦੇਣ ਲਈ ਭਾਰਤੀ ਏਅਰਟੈੱਲ ਗਲੋਬਲ ਅਲਾਇੰਸ ਨਾਲ ਜੁੜਿਆ

ਨਵੀਂ ਦਿੱਲੀ- ਏਅਰਟੈੱਲ ਦੇ ਯੂਜ਼ਰਸ ਨੂੰ ਹੁਣ ਜਹਾਜ਼ 'ਚ ਵੀ ਹਾਈ-ਸਪੀਡ ਡਾਟਾ ਦਾ ਮਜ਼ਾ ਮਿਲੇਗਾ। ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਉਡਾਣ ਦੌਰਾਨ ਆਪਣੇ ਗਾਹਕਾਂ ਨੂੰ ਇੰਟਰਨੈੱਟ ਸੇਵਾ ਦੇਣ ਲਈ ਕੰਪਨੀਆਂ ਦੇ ਇਕ ਕੌਮਾਂਤਰੀ ਸਮੂਹ ਨਾਲ ਹੱਥ ਮਿਲਾਇਆ ਹੈ। 'ਸੀਮਲੈਸ ਅਲਾਇੰਸ' ਨਾਮ ਦੇ ਇਸ ਕੌਮਾਂਤਰੀ ਸੰਗਠਨ 'ਚ ਵਨਵੈੱਬ, ਏਅਰਬਸ, ਡੇਲਟਾ ਅਤੇ ਸਪ੍ਰਿੰਟ ਸ਼ਾਮਲ ਹਨ। 

ਏਅਰਟੈੱਲ ਨੇ ਕਿਹਾ ਕਿ ਕੌਮਾਂਤਰੀ ਸਮੂਹ 'ਸੀਮਲੈਸ ਅਲਾਇੰਸ' 'ਚ ਸ਼ਾਮਲ ਸਾਰੇ ਮੈਂਬਰ ਮਿਲ ਕੇ ਉਡਾਣ ਦੌਰਾਨ ਵੀ ਗਾਹਕਾਂ ਨੂੰ ਹਾਈ-ਸਪੀਡ ਇੰਟਰਨੈੱਟ ਸੇਵਾ ਮੁਹੱਈਆ ਕਰਾਉਣ ਲਈ ਸੈਟੇਲਾਈਟ ਤਕਨੀਕ ਦਾ ਇਸਤੇਮਾਲ ਕਰਨਗੇ। ਏਅਰਟੈੱਲ ਨੇ ਕਿਹਾ ਕਿ ਇਸ ਨਾਲ ਨਵਾਂ ਯੁੱਗ ਸ਼ੁਰੂ ਹੋਵੇਗਾ ਅਤੇ ਮੋਬਾਇਲ ਕੰਪਨੀਆਂ ਜਹਾਜ਼ 'ਚ ਵੀ ਆਪਣੀਆਂ ਸੇਵਾਵਾਂ ਦੇ ਸਕਣਗੀਆਂ।