ਜਿਆਦਾਤਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਹੈ ਕਿ ਆਖਿਰ ਫਰਵਰੀ ਦਾ ਮਹੀਨਾ 28 ਜਾਂ 29 ਦਿਨ ਦਾ ਹੀ ਕਿਉਂ ਹੁੰਦਾ ਹੈ। ਇਸਦੇ ਪਿੱਛੇ ਰੋਮਨ ਕਿੰਗ ਨਿਊਮਾ ਪੋਂਪੀਲੀਅਸ ਦਾ ਹੱਥ ਹੈ। ਜੀ ਹਾਂ . . . ਅਸੀਂ ਜੋ ਕਲੈਂਡਰ ਵਰਤਦੇ ਹਾਂ ਉਹ ਰੋਮਨ ਕੈਂਲੰਡਰ 'ਤੇ ਆਧਾਰਿਤ ਹੈ।
ਪੁਰਾਣੇ ਰੋਮਨ ਕੈਂਲੰਡਰ ਵਿੱਚ ਇੱਕ ਸਾਲ 'ਚ ਸਿਰਫ 10 ਮਹੀਨੇ ਹੋਇਆ ਕਰਦੇ ਸਨ। ਜਿਸ ਵਿੱਚ 304 ਦਿਨ ਸ਼ਾਮਿਲ ਸਨ। ਪਰ ਬਾਅਦ 'ਚ ਇਸ ਵਿੱਚ ਦੋ ਹੋਰ ਮਹੀਨੇ ਜੋੜ ਦਿੱਤੇ ਗਏ। ਜਿਨ੍ਹਾਂ ਦਾ ਨਾਮ ਜਨਵਰੀ ਅਤੇ ਫਰਵਰੀ ਰੱਖਿਆ ਗਿਆ। ਅਜਿਹਾ ਕਰਨ ਨਾਲ ਪੂਰਾ ਸਾਲ 12 ਮਹੀਨੇ ਦਾ ਹੋ ਗਿਆ।
ਜਿਸਦੇ ਕਾਰਨ ਸਾਲ ਵਿੱਚ 365 ਦਿਨ ਤੈਅ ਹੋ ਗਏ। ਇਹ ਕਲਡਰ ਧਰਤੀ ਅਤੇ ਸੂਰਜ ਦੀ ਪਰਿਕਰਮਾ ਦੇ ਅਨੁਸਾਰ ਬਣਾਇਆ ਗਿਆ ਸੀ ਕਿਉਂਕਿ ਧਰਤੀ ਨੂੰ ਸੂਰਜ ਦਾ ਚੱਕਰ ਲਗਾਉਣ ਵਿੱਚ 365 ਦਿਨ ਅਤੇ 6 ਘੰਟੇ ਦਾ ਸਮਾਂ ਲੱਗਦਾ ਹੈ।
ਅਜਿਹੇ ਵਿੱਚ ਹਰ ਸਾਲ 6 ਘੰਟੇ ਐਕਸਟਰਾ ਬੱਚ ਜਾਂਦੇ ਹਨ। ਜੋ 4 ਸਾਲ ਬਾਅਦ 24 ਘੰਟੇ ਯਾਨੀ ਇੱਕ ਦਿਨ ਵਿੱਚ ਬਦਲ ਜਾਂਦੇ ਹਨ। ਇਸ ਵਜ੍ਹਾ ਨਾਲ ਫਰਵਰੀ ਦੇ ਮਹੀਨੇ ਵਿੱਚ 28 ਜਾਂ 29 ਦਿਨ ਹੁੰਦੇ ਹਨ।