ਫੌਜ ਦੇ ਇਕ ਜਵਾਨ ਨੇ ਫੌਜ ਦੇ ਕੈਂਪ ‘ਚ ਖੁਦ ਨੂੰ ਮਾਰੀ ਗੋਲੀ, ਮੌਤ

ਖਾਸ ਖ਼ਬਰਾਂ

ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਆਪਣੀ ਸਰਵਿਸ ਰਾਈਫਲ ਨਾਲ 36 ਸਾਲਾ ਇਕ ਫੌਜੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰਾਜਸਥਾਨ ਨਿਵਾਸੀ ਸ਼ੰਕਰ ਸਿੰਘ ਨੇ ਜ਼ਿਲ੍ਹੇ ਦੇ ਵਾਰਨੇਵ ਇਲਾਕੇ ‘ਚ ਫੌਜ਼ ਦੇ ਇਕ ਕੈਂਪ ‘ਚ ਆਪਣੀ ਸਰਵਿਸ ਰਾਈਫਲ ਦੇ ਨਾਲ ਖੁਦ ਨੂੰ ਗੋਲੀ ਮਾਰ ਲਈ।



ਅਧਿਕਾਰੀਆਂ ਦੇ ਦੱਸਿਆ ਹੈ ਕਿ 18 ਰਾਸ਼ਟਰੀ ਰਾਈਫਲ ‘ਚ ਤੈਨਾਤ ਸਿੰਘ ਦੀ ਘਟਨਾ ਵਾਲੀ ਥਾਂ ਹੀ ਮੌਤ ਹੋ ਗਈ। ਘਟਨਾ ਦੇ ਕਾਰਨਾਂ ਦਾ ਤਤਕਾਲ ਪਤਾ ਨਹੀਂ ਚੱਲ ਸਕਿਆ ਹੈ। ਇਸ ਤੋਂ ਪਹਿਲਾਂ ਕੁਪਵਾੜਾ ਵਿਖੇ ਫੌਜ ਦੇ ਇਕ ਜਵਾਨ ਬੀਰੇਂਦਰ ਸਿਨ੍ਹਾ ਨੇ ਡਿਊਟੀ ਦੌਰਾਨ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਸੀ। ਜਿਸਦੀ ਆਤਮ-ਹੱਤਿਆ ਦਾ ਅਸਲ ਕਾਰਨ ਪਤਾ ਨਹੀਂ ਲੱਗ ਸਕਿਆ ਸੀ।



ਮ੍ਰਿਤਕ 30 ਆਰ. ਆਰ. 'ਚ ਬਤੌਰ ਡਰਾਈਵਰ ਵਜੋਂ ਨਿਯੁਕਤ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਉਸ 'ਤੇ ਛੁੱਟੀ ਜਾਂ ਡਿਊਟੀ ਨੂੰ ਲੈ ਕੇ ਕੋਈ ਦਬਾਅ ਨਹੀਂ ਸੀ। ਉਹ ਕਿਸੇ ਘਰੇਲੂ ਮੁਸ਼ਕਲ ਕਾਰਨ ਮਾਨਸਿਕ ਖਿਚਾਅ ਵਿਚ ਸੀ। ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।