ਫੌਜੀ ਜਵਾਨ ਦੀ ਇਹ ਤਸਵੀਰ ਸ਼ੇਅਰ ਕਰ TROLL ਹੋਈ ਸ਼ਰੱਧਾ

ਖਾਸ ਖ਼ਬਰਾਂ

ਨਵੀਂ ਦਿੱਲੀ: ਬੌਲੀਵੁੱਡ ਸਟਾਰ ਅਕਸਰ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਫਰਜ਼ੀ ਤਸਵੀਰਾਂ ਨੂੰ ਆਪਣੇ ਅਕਾਉਂਟਸ ਤੋਂ ਸ਼ੇਅਰ ਕਰਕੇ ਫਸ ਜਾਂਦੇ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਬੌਲੀਵੁੱਡ ਅਦਾਕਾਰਾ ਸ਼ਰੱਧਾ ਕਪੂਰ ਤੇ ਸਾਂਸਦ ਤੇ ਅਦਾਕਾਰਾ ਕਿਰਨ ਖੇਰ ਵੀ ਫਸ ਗਈ ਹੈ।

ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਬੜੀ ਵਾਈਰਲ ਹੋ ਰਹੀ ਹੈ ਜਿਸ ਵਿੱਚ ਫੌਜ ਦੇ ਦੋ ਜਵਾਨ ਬਰਫਬਾਰੀ ਵਿੱਚ ਵੀ ਆਪਣੀ ਡਿਊਟੀ ਕਰਦੇ ਨਜ਼ਰ ਆ ਰਹੇ ਹਨ। ਤਸਵੀਰ ‘ਤੇ ਲਿਖਿਆ ਹੈ, “ਸਿਆਚਿਨ ਗਲੇਸ਼ੀਅਰ, ਤਾਪਮਾਨ-50 ਡਿਗਰੀ, ਭਾਰਤੀ ਫੌਜ ਨੂੰ ਸਲਾਮ ਤੇ ਸਨਮਾਨ।”

ਇਸ ਤਸਵੀਰ ਨੂੰ ਕਿਰਨ ਖੇਰ ਨੇ ਬਿਨਾ ਕਿਸੇ ਕੈਪਸ਼ਨ ਦੇ ਪੋਸਟ ਕਰ ਦਿੱਤਾ। ਸ਼ਰੱਧਾ ਕਪੂਰ ਨੇ ਕੈਪਸ਼ਨ ਵੀ ਲਿਖਿਆ। ਉਨ੍ਹਾਂ ਲਿਖਿਆ, “ਸਾਡੀ ਸੁਰੱਖਿਆ ਗਰਮ ਰਹਿ ਸਕੇ, ਇਸ ਲਈ ਉਹ ਖੁਦ ਠੰਢ ਵਿੱਚ ਡਿਊਟੀ ਕਰਦੇ ਹਨ। ਜਵਾਨ ਸਾਡੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਅਸੀਂ ਤੁਹਾਡੇ ਕੰਮ ਲਈ ਕਦੇ ਤੁਹਾਨੂੰ ਧੰਨਵਾਦ ਨਹੀਂ ਦੇ ਸਕਦੇ।”

ਇਸ ਤਸਵੀਰ ਨੂੰ ਚੈੱਕ ਕਰਨ ਵਾਲੇ SM Hoax Slayer ਨੇ ਤੁਰੰਤ ਲਿਖਿਆ ਕਿ ਇਹ ਤਸਵੀਰ ਰੂਸੀ ਆਰਮੀ ਦੀ ਹੈ। ਭਾਰਤ ਦੇ ਜਵਾਨ ਦੀ ਨਹੀਂ। ਭਾਰਤੀ ਜਵਾਨਾਂ ਲਈ ਸਾਡੇ ਦਿਲ ਵਿੱਚ ਬੜਾ ਸਨਮਾਨ ਹੈ। ਇਸ ਲਈ ਸਾਨੂੰ ਕਿਸੇ ਫਰਜ਼ੀ ਤਸਵੀਰ ਦੇ ਇਸਤੇਮਾਲ ਦੀ ਲੋੜ ਨਹੀਂ।