ਫੇਸਬੁਕ ਇੱਕ ਨਵੇਂ ਸਿਸਟਮ ਨੂੰ ਲਾਗੂ ਕਰਨ ਲਈ ਕਰ ਰਿਹੈ ਟੈਸਟਿੰਗ

ਖਾਸ ਖ਼ਬਰਾਂ

ਸੋਸ਼ਲ ਮੀਡੀਆ ਜਗਤ ਦੀ ਦਿੱਗਜ ਕੰਪਨੀ ਫੇਸਬੁੱਕ ਇਕ ਨਵੇਂ ਸਿਸਟਮ ਨੂੰ ਲਾਗੂ ਕਰਨ ਲਈ ਟੈਸਟਿੰਗ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਫੇਸਬੁੱਕ ਆਪਣੀ ਨਿਊਜ਼ ਫੀਡ 'ਚ ਨਾਨ ਪ੍ਰਮੋਡਟਿਡ ਪੋਸਟ ਨੂੰ ਸ਼ਿਫਟ ਕਰਨ ਲਈ ਕੰਮ ਕਰ ਰਹੀ ਹੈ। ਇਸ ਕਦਮ ਨਾਲ ਸੋਸ਼ਲ ਨੈੱਟਵਰਕ 'ਤੇ ਪਬਲੀਸ਼ਰਸ ਆਪਣੇ ਦਰਸ਼ਕਾਂ ਲਈ ਭਰੋਸੇਮੰਦ ਸਾਬਿਤ ਹੋ ਸਕਣਗੇ।

ਜਾਣਕਾਰੀ ਅਨੁਸਾਰ ਸ਼੍ਰੀਲੰਕਾ ਸਮੇਤ 6 ਦੇਸ਼ਾਂ 'ਚ ਇਸ ਨਵੀਂ ਪ੍ਰਣਾਲੀ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਲਗਭਗ ਸਾਰੀਆਂ ਨਾਨ-ਪ੍ਰਮੋਟਿਡ ਪੋਸਟਾਂ ਨੂੰ ਸਕੈਂਡਰੀ ਫੀਡ 'ਚ ਸ਼ਿਫਟ ਕੀਤਾ ਜਾ ਸਕਦਾ ਹੈ ਅਤੇ ਮੁੱਖ ਫੀਡ 'ਚ ਪੂਰੀ ਤਰ੍ਹਾਂ ਓਰਿਜਨਲ ਕੰਟੈਂਟ ਹੋਵੇਗਾ ਜੋ ਕਿ ਦੋਸਤਾਂ ਅਤੇ ਵਿਗਿਆਪਨ ਦੁਆਰਾ ਪੋਸਟ ਕੀਤਾ ਜਾਵੇਗਾ। ਫੇਸਬੁੱਕ ਦੇ ਇਸ ਨਵੇਂ ਲੇਆਊਟ 'ਚ ਦੋਸਤ ਅਤੇ ਪਰਿਵਾਰ ਵਾਲਿਆਂ ਦੇ ਪੋਸਟ ਤੋਂ ਇਲਾਵਾ ਪੇਡ ਵਿਗਿਆਪਨ ਨਿਊਜ਼ ਫੀਡ 'ਚ ਸਭ ਤੋਂ ਪਹਿਲਾਂ ਦਿਖਾਈ ਦੇਣਗੇ।

ਇਸ ਬਦਲਾਅ 'ਚ ਯੂਜ਼ਰਸ ਦੀ ਇੰਗੈਜਮੈਂਟ ਨੂੰ ਫੇਸਬੁੱਕ ਪੇਜਾਂ 'ਤੇ 60 ਫੀਸਦੀ ਤੋਂ 80 ਫੀਸਦੀ ਤੱਕ ਗਿਰਾ ਦਿੱਤਾ ਗਿਆ ਹੈ। ਜੇਕਰ ਇਸ ਨੂੰ ਜ਼ਿਆਦਾ ਦੋਹਰਾਇਆ ਜਾਂਦਾ ਹੈ ਤਾਂ ਇਸ ਤਰ੍ਹਾਂ ਦੇ ਬਦਲਾਅ ਨਾਲ ਕਈ ਛੋਟੇ ਪਬਲੀਸ਼ਰਸ ਖਤਮ ਹੋ ਜਾਣਗੇ ਜੋ ਵੱਡੀ ਗਿਣਤੀ 'ਚ ਦਰਸ਼ਕਾਂ ਲਈ ਸੋਸ਼ਲ ਮੀਡੀਆ ਰੈਫਰਲ 'ਤੇ ਹੀ ਨਿਰਭਰ ਰਹਿੰਦੇ ਹਨ। 

ਉਨ੍ਹਾਂ ਕਿਹਾ ਕਿ ਟੈਸਟਿੰਗ ਦੌਰਾਨ ਕੁਝ ਪੇਜ ਦੀ ਆਰਗੈਨਿਕ ਰੀਚ 'ਚ ਗਿਰਾਵਟ ਦਰਜ ਕੀਤੀ ਗਈ ਹੈ। ਕਈ ਫੇਸਬੁੱਕ ਪੇਜਾਂ ਦੀ ਰੀਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਪਿਛਲੇ ਦਿਨਾਂ ਦੇ ਮੁਕਾਬਲੇ ਦੋ-ਤਿਹਾਈ ਤੱਕ ਘੱਟ ਗਈ ਸੀ। ਇਸ ਬਦਲਾਅ ਨਾਲ ਪੇਡ ਪ੍ਰਮੋਸ਼ਨ 'ਤੇ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਇਹ ਇਕ ਨਾਰਮਲ ਪੋਸਟ ਦੀ ਤਰ੍ਹਾਂ ਨਿਊਜ਼ ਫੀਡ 'ਚ ਦਿਖਾਈ ਦੇਣਗੇ।