ਫੇਸਬੁੱਕ ਨੇ ਲਾਂਚ ਕੀਤੇ ਫਾਇਦੇਮੰਦ ਫੀਚਰ

ਖਾਸ ਖ਼ਬਰਾਂ

ਫੇਸਬੁੱਕ ਨੇ ਇਕ ਟੂਲ ਲਾਂਚ ਕੀਤਾ ਹੈ ਜਿਸ ਦੀ ਮਦਦ ਨਾਲ ਕਿਸੇ ਨੂੰ ਬਲਾਕ ਕੀਤੇ ਬਿਨਾਂ ਉਸ ਦੇ ਸੰਦੇਸ਼ਾਂ ਨੂੰ ਨਜ਼ਰਅੰਦਾਜ ਕੀਤਾ ਜਾ ਸਕਦਾ ਹੈ। ਇਸ ਨਾਲ ਮੈਸੇਜ ਇਨਬਾਕਸ ਤੋਂ ਹੱਟ ਕੇ ਫਿਲਟਰਡ ਮੈਸੇਜ ਫੋਲਡਰ ਵਿਚ ਵਿਖਾਈ ਦੇਣ ਲੱਗੇਗਾ। 

ਇਸ ਨਾਲ ਸੰਦੇਸ਼ ਪੜ੍ਹਨ ਪਿੱਛੋਂ ਵੀ ਭੇਜਣ ਵਾਲੇ ਵਿਅਕਤੀ ਨੂੰ ਪਤਾ ਨਹੀਂ ਹੋਵੇਗਾ ਕਿ ਉਸ ਦੇ ਮੈਸੇਜ ਨੂੰ ਵੇਖਿਆ ਗਿਆ ਹੈ ਜਾਂ ਨਹੀਂ। ਵੈਸੇ ਫਿਲਹਾਲ ਗਰੁੱਪ ਚੈਟ ਲਈ ਇਹ ਸਹੂਲਤ ਉਪਲੱਬਧ ਨਹੀਂ ਹੈ।

ਇਸ ਦੇ ਇਲਾਵਾ ਫੇਸਬੁੱਕ ਅਜਿਹੇ ਟੂਲ ‘ਤੇ ਵੀ ਕੰਮ ਕਰ ਰਿਹਾ ਹੈ। ਜਿਸ ਨਾਲ ਸਾਫ਼ ਨਾ ਵਿਖਾਈ ਦੇਣ ਵਾਲੀਆਂ ਅਪਲੋਡ ਹੋਣ ਵਾਲੀਆਂ ਤਸਵੀਰਾਂ ਦੀ ਪਛਾਣ ਹੋ ਸਕੇਗੀ।