ਸੋਸ਼ਲ ਮੀਡੀਆ ਸਾਈਟ ਫੇਸਬੁੱਕ ਪ੍ਰੀ-ਰੋਲ ਇਸ਼ਤਿਹਾਰਾਂ ਨੂੰ ਵਾਚ ਪਲੇਟਫਾਰਮ 'ਤੇ ਟੈਸਟ ਕਰਨ ਦੀ ਯੋਜਨਾ ਬਣਾ ਰਹੀ ਹੈ। ਦੱਸ ਦਈਏ ਕਿ ਵਾਚ ਫੇਸਬੁੱਕ ਦਾ ਰੀ-ਡਿਜ਼ਾਇਨ ਪਲੇਟਫਾਰਮ ਹੈ ਜੋ ਕਿ ਕ੍ਰਿਏਟਰਸ ਅਤੇ ਪਬਲਿਸ਼ਰਸ ਲਈ ਹੈ। ਉਥੇ ਹੀ ਫੇਸਬੁੱਕ ਨੇ ਅਜੇ ਇਸ ਬਾਰੇ 'ਚ ਕੋਈ ਆਫਿਸ਼ਲ ਘੋਸ਼ਣਾ ਨਹੀਂ ਕੀਤੀ ਹੈ।
ਕੰਪਨੀ ਨੇ ਇਸ ਸਾਲ ਅਗਸਤ 'ਚ ਵਾਚ ਪਲੇਟਫਾਰਮ ਪੇਸ਼ ਕੀਤਾ ਹੈ ਜਿਸ 'ਚ ਵੀਡੀਓ 'ਚ ਐਡ ਚੱਲਦੀਆਂ ਹਨ। ਕੰਪਨੀ ਮੁਤਾਬਕ, ਏਵਰੇਜ ਤੌਰ 'ਤੇ ਹਰ ਵੀਡੀਓ ਦੇ ਮਿਡ ਰੋਲ ਐਡ ਨੂੰ ਤਕਰੀਬਨ 70 ਫੀਸਦੀ ਪੂਰਾ ਵੇਖਿਆ ਜਾ ਰਿਹਾ ਹੈ।
ਫੇਸਬੁੱਕ ਦੀ ਵਾਚ ਵੀਡੀਓ ਸਰਵਿਸ ਮੋਬਾਇਲ, ਡੈਸਕਟਾਪ, ਲੈਪਟਾਪ ਅਤੇ ਟੀ. ਵੀ ਐਪਸ 'ਤੇ ਕੰਮ ਕਰਦੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਫੇਸਬੁੱਕ ਦੇ ਸੀ. ਈ. ਓ ਮਾਰਕ ਜਕਰਬਰਗ ਨੇ ਕਿਹਾ ਸੀ ਕਿ, ਫੇਸਬੁਕ ਕੋਈ ਅਜਿਹਾ ਪਲੇਟਫਾਰਮ ਨਹੀਂ ਹੈ ਜਿੱਥੇ ਕੋਈ ਯੂਜ਼ਰ ਕੋਈ ਵਿਸ਼ੇਸ਼ ਵੀਡੀਓ ਦੇਖਣ ਆਉਂਦਾ ਹੈ
।