ਨਵੀਂ ਦਿੱਲੀ : ਪੀਐਨਬੀ ਘੋਟਾਲੇ ਦੀ ਮੁਸੀਬਤ 31 ਬੈਂਕਾਂ ਤੱਕ ਪਹੁੰਚ ਗਈ ਹੈ। ਸੀਰੀਅਸ ਫਰਾਡ ਇੰਨਵੈਸਟੀਗੇਸ਼ਨ ਆਫਿਸ (ਐਸਐਫਆਈਓ) ਨੇ ਇਨ੍ਹਾਂ ਬੈਂਕਾਂ ਦੇ ਮੁੱਖ ਅਧਿਕਾਰੀਆਂ ਨੂੰ ਪੁੱਛਗਿਛ ਲਈ ਸੰਮਨ ਭੇਜਿਆ। ਮੰਗਲਵਾਰ ਨੂੰ ਜਦੋਂ ਇਸਦੀ ਖਬਰ ਆਈ ਤਾਂ ਪਹਿਲਾ ਅਸਰ ਸ਼ੇਅਰ ਬਾਜ਼ਾਰ 'ਤੇ ਦਿਖਿਆ। ਸੈਂਸੈਕਸ 430 ਅੰਕ ਡਿੱਗ ਕੇ 33,317 'ਤੇ ਬੰਦ ਹੋਇਆ। ਪੁੱਛਗਿਛ ਲਈ ਐਕਸਿਸ ਬੈਂਕ ਦੀ ਸੀਈਓ ਸ਼ਿਖਾ ਸ਼ਰਮਾ ਅਤੇ ਆਈਸੀਆਈਸੀਆਈ ਬੈਂਕ ਦੀ ਸੀਈਓ ਚੰਦਾ ਕੋਚਰ ਦਾ ਨਾਂਅ ਸਭ ਤੋਂ ਪਹਿਲਾਂ ਆਇਆ ਹੈ।
ਨੀਰਵ ਦੀ ਕੰਪਨੀ ਫਾਇਰਸਟਾਰ ਡਾਇਮੰਡ ਨੇ ਈਡੀ ਦੇ ਖਿਲਾਫ ਦਿੱਲੀ ਹਾਈਕੋਰਟ 'ਚ ਅਰਜੀ ਲਗਾ ਕੇ ਵਿੱਤ ਮੰਤਰਾਲਾ ਅਤੇ ਈਡੀ ਨੂੰ ਸਰਚ ਵਾਰੰਟ ਦੀ ਕਾਪੀ ਦੇਣ ਦੀ ਮੰਗ ਕੀਤੀ ਹੈ। ਪੀਐਨਬੀ ਘੋਟਾਲੇ ਦੇ ਬਾਅਦ ਰੋਜ਼ ਵੱਧਦੇ ਜਾਂਚ ਦੇ ਦਾਇਰੇ ਤੋਂ ਸ਼ੇਅਰ ਬਾਜ਼ਾਰ ਤਿੰਨ ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚ ਚੁੱਕਿਆ ਹੈ।
ਇਸ ਦੌਰਾਨ ਸਭ ਤੋਂ ਜ਼ਿਆਦਾ ਨੁਕਸਾਨ ਬੈਂਕਾਂ ਦੇ ਸ਼ੇਅਰ ਨੂੰ ਹੋਇਆ ਹੈ। ਐਸਬੀਆਈ ਦੇ ਸ਼ੇਅਰ ਤਾਂ 2.77% ਤੱਕ ਡਿੱਗ ਗਏ ਹਨ।429.58 ਅੰਕਾਂ ਦੀ ਗਿਰਾਵਟ ਇਕ ਮਹੀਨੇ 'ਚ ਸਭ ਤੋਂ ਜ਼ਿਆਦਾ ਹੈ। ਇਸ ਤੋਂ ਪਹਿਲਾਂ 6 ਫਰਵਰੀ ਨੂੰ 561.22 ਡਿਗਿਆ ਸੀ। 5 ਦਿਨਾਂ 'ਚ ਸੈਂਸੈਕਸ 1,129 ਅੰਕ ਉਤਰਿਆ ਹੈ।