ਪੀਟੀਯੂ ਦੇ ਸਾਬਕਾ ਵਾਈਸ ਚਾਂਸਲਰ ਰਜਨੀਸ਼ ਅਰੋੜਾ ਗ੍ਰਿਫਤਾਰ, ਕਰੋੜਾ ਦੇ ਘਪਲੇ ਦਾ ਇਲਜ਼ਾਮ

ਵਿਜੀਲੈਂਸ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਰਜਨੀਸ਼ ਅਰੋੜਾ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਕੇ ਕਪੂਰਥਲਾ ਲਿਆਂਦਾ ਗਿਆ ਹੈ। ਅਰੋੜਾ ਉੱਪਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹਿੰਦੇ ਡਿਸਟੈਂਸ ਲਰਨਿੰਗ ਸੈਂਟਰ ਨੂੰ ਐਫਲੀਏਸ਼ਨ ਦੇਣ ਤੇ ਜ਼ਿਆਦਾ ਡਿਸਟੈਂਸ ਐਜ਼ੂਕੇਸ਼ਨ ਸੈਂਟਰ ਸ਼ੁਰੂ ਕਰਨ ਦਾ ਇਲਜ਼ਾਮ ਹੈ।

 ਉਹ ਦਸੰਬਰ 2009 ਤੋਂ ਜਨਵਰੀ 2015 ਤੱਕ ਵਾਈਸ ਚਾਂਸਲਰ ਰਹੇ ਹਨ। ਇਸ ਵੇਲੇ ਉਹ ਅੰਮ੍ਰਿਤਸਰ ਦੇ ਪ੍ਰਾਈਵੇਟ ਇੰਜਨੀਅਰਿੰਗ ਕਾਲਜ ਦੇ ਐਮਡੀ ਹਨ। ਪੁਲਿਸ ਅਤੇ ਵਿਜੀਲੈਨਸ ਦੇ ਅਧਿਕਾਰੀ ਹੁਣ ਇਸ ਬਾਰੇ ਵਿੱਚ ਜਿਆਦਾ ਜਾਣਕਾਰੀ ਨਹੀਂ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਜਾਂਚ ਚੱਲ ਰਹੀ ਹੈ ਅਤੇ ਅਜਿਹੇ ਵਿੱਚ ਜਿਆਦਾ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਹੈ। 

ਇਸ ਸੰਬੰਧ ਪ੍ਰਦੇਸ਼ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਦਿਨਿਂ ਐਫਆਈਆਰ ਦਰਜ ਕਰਵਾਈ ਸੀ। ਚੰਨ‍ੀ ਨੇ ਅਰੋੜਾ ਤੇ 24 ਕਰੋੜ ਰੁਪਏ ਦਾ ਘਪਲਾ ਕਰਨ ਦਾ ਇਲਜ਼ਾਮ ਲਗਾਇਆ ਸੀ।